ਬੀਨੂੰ ਢਿੱਲੋਂ ਦੀ ਲਵ ਸਟੋਰੀ 'ਕਾਲਾ ਸ਼ਾਹ ਕਾਲਾ' ਦਾ ਟਰੇਲਰ ਰਿਲੀਜ਼ - Lab Ju

Breaking

Home Top Ad

kala-shah-kala-1-1

Post Top Ad

Sunday, 27 January 2019

demo-image

ਬੀਨੂੰ ਢਿੱਲੋਂ ਦੀ ਲਵ ਸਟੋਰੀ 'ਕਾਲਾ ਸ਼ਾਹ ਕਾਲਾ' ਦਾ ਟਰੇਲਰ ਰਿਲੀਜ਼

kala-shah-kala-1-1
49828781_1787686131343045_1566875649505755136_n

ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਹਰ ਇੱਕ ਪ੍ਰਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਇੰਡਸਟਰੀ ਦੇ ਅਦਾਕਾਰ ਬੀਨੂੰ ਢਿੱਲੋਂ, ਜੋਰਡਨ ਸੰਧੂ ਅਤੇ ਅਦਾਕਾਰਾ ਸਰਗੁਨ ਮਹਿਤਾ ਦੀ ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਟ੍ਰੇਲਰ ਹਾਲ ਹੀ ‘ਚ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ।

ਬੀਨੂੰ ਢਿੱਲੋਂ ਨੂੰ ਆਪਣੇ ਰੰਗ ਦੇ ਕਰਕੇ ਕਾਫੀ ਕੁਝ ਸੁਣਨਾ ਤੇ ਝੱਲਣਾ ਪੈ ਰਿਹਾ ਹੈ। ਟ੍ਰੇਲਰ ‘ਚ ਪਿਆਰ ਦਾ ਟਰਾਇੰਗਲ ਦਿਖਾਈ ਦੇ ਰਿਹਾ। ਫਿਲਮ ਹਾਸੇ ਨਾਲ ਭਰਪੂਰ ਹੈ, ਉੱਥੇ ਹੀ ਇਮੋਸ਼ਨਲ ਡਰਾਮਾ ਵੀ ਪੂਰਾ ਦੇਖਣ ਨੂੰ ਮਿਲ ਰਿਹਾ ਹੈ। ਕਾਲਾ ਸ਼ਾਹ ਕਾਲਾ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।



ਕੁਝ ਦਿਨ ਪਹਿਲਾਂ ਆਏ ਫਿਲਮ ਦੇ ਟੀਜ਼ਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਫਿਲਮ ਦੇ ਇਸ ਸ਼ਾਨਦਾਰ ਟ੍ਰੇਲਰ ਨੇ ਦਰਸ਼ਕਾਂ ਦੀ ਉਤਸਕਤਾ ‘ਚ ਹੋਰ ਵੀ ਵਾਧਾ ਕਰ ਦਿੱਤਾ ਹੈ।

ਫਿਲਮ ਕਾਲਾ ਸ਼ਾਹ ਕਾਲਾ ‘ਚ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ, ਹਰਬੀ ਸੰਗਾ, ਕਰਮਜੀਤ ਅਨਮੋਲ, ਗੁਰਮੀਤ ਸੱਜਣ ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ‘ਕਾਲਾ ਸ਼ਾਹ ਕਾਲਾ’ ਨੂੰ ਲਿਖਿਆ ਅਤੇ ਡਾਇਰੈਕਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।
ਇਹ ਫਿਲਮ 14 ਫਰਵਰੀ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਖਣਾ ਹੋਵੇਗਾ ਜਿਸ ਤਰ੍ਰਾਂ ਫਿਲਮ ਦੇ ਟ੍ਰੇਲਰ ਨੂੰ ਪਿਆਰ ਮਿਲ ਰਿਹਾ ਹੈ ਕੀ ਉਸੇ ਤਰ੍ਰਾਂ ਫਿਲਮ ਨੂੰ ਵੀ ਮਿਲੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਫਿਲਮ ‘ਚ ਜੋਰਡਨ ਸੰਧੂ, ਬੀਨੂੰ ਢਿੱਲੋਂ ਦੀ ਲਵ ਸਟੋਰੀ ‘ਚ ਰੋੜਾ ਬਣਦੇ ਨਜ਼ਰ ਆ ਰਹੇ ਹਨ।

No comments:

Post a Comment

Post Bottom Ad

Pages

Contact Form

Name

Email *

Message *