ਰਵਿੰਦਰ ਗਰੇਵਾਲ ਨੂੰ ਉਡੀਕ ਹੈ ’15 ਲੱਖ ਕਦੋਂ ਆਉਗਾ’ - Lab Ju

Breaking

Home Top Ad

kala-shah-kala-1-1

Post Top Ad

Wednesday, 6 February 2019

demo-image

ਰਵਿੰਦਰ ਗਰੇਵਾਲ ਨੂੰ ਉਡੀਕ ਹੈ ’15 ਲੱਖ ਕਦੋਂ ਆਉਗਾ’

kala-shah-kala-1-1
15+lakh+KADO+AUGA+punjabi+movie

ਰਵਿੰਦਰ ਗਰੇਵਾਲ ਹੁਣ ਦੱਸਣਗੇ ’15 ਲੱਖ ਕਦੋਂ ਆਉਗਾ’, ਫਿਲਮ ਦੀ ਪਹਿਲੀ ਝਲਕ ਕੀਤੀ ਸਾਂਝੀ : ਪੰਜਾਬੀ ਇੰਡਸਟਰੀ ਦਾ ਟੇਡੀ ਪੱਗ ਵਾਲਾ ਕਲਾਕਾਰ ਰਵਿੰਦਰ ਗਰੇਵਾਲ ਜਿੰਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ਾਂ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਨੂੰ ਆਪਣਾ ਮੁਰੀਦ ਬਣਾਇਆ ਹੈ। ਰਵਿੰਦਰ ਗਰੇਵਾਲ ਸਿਨੇਮਾ ‘ਤੇ ਇੱਕ ਵਾਰ ਫਿਰ ਆਪਣੀ ਨਵੀਂ ਫਿਲਮ ਨਾਲ ਐਂਟਰੀ ਮਾਰਨ ਜਾ ਰਹੇ ਹਨ। ਫਿਲਮ ਦਾ ਨਾਮ ਹੈ ’15 ਲੱਖ ਕਦੋਂ ਆਉਗਾ’।ਜੀ ਹਾਂ ਇਹ ਰਵਿੰਦਰ ਗਰੇਵਾਲ ਦੀ ਆਉਣ ਵਾਲੀ ਫਿਲਮ ਦਾ ਨਾਮ ਹੀ ਜਿਸ ਦਾ ਪੋਸਟਰ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਹੈ।
ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਮਨਪ੍ਰੀਤ ਬਰਾੜ ਅਤੇ ਫਿਲਮ ਮਾਰਚ ਮਹੀਨੇ ‘ਚ ਰਿਲੀਜ਼ ਕੀਤੀ ਜਾਣੀ ਹੈ। ਫਿਲਮ 15 ਲੱਖ ਕਦੋਂ ਆਉਗਾ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਰੁਪਾਲੀ ਗੁਪਤਾ ਅਤੇ ਫਰਾਈਡੇ ਰਸ਼ ਮੋਸ਼ਨ ਪਿਚਰ ਦੀ ਪ੍ਰੋਡਕਸ਼ਨ ਹੇਠ ਬਣਾਇਆ ਜਾ ਰਿਹਾ ਹੈ। ਫਿਲਮ ‘ਚ ਰਵਿੰਦਰ ਗਰੇਵਾਲ ਵੱਲੋਂ ਲੀਡ ਰੋਲ ਨਿਭਾਇਆ ਜਾ ਰਿਹਾ ਉਹਨਾਂ ਤੋਂ ਇਲਾਵਾ ਇਸ ਮੂਵੀ ‘ਚ ਪੂਜਾ ਵਰਮਾ ਹੌਬੀ ਧਾਲੀਵਾਲ, ਮਲਕੀਤ ਰੌਣੀ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਜਸਵੰਤ ਰਾਠੌਰ ਵਰਗੇ ਵੱਡੇ ਕਲਾਕਾਰ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਉਹ ਸੁਰਮੀਤ ਮਾਵੀ ਵੱਲੋਂ ਲਿਖੀ ਗਈ ਹੈ।
ਦੇਖਣਾ ਹੋਵੇਗਾ ਹਮੇਸ਼ਾ ਅਲੱਗ ਅਲੱਗ ਵਿਸ਼ਿਆਂ ‘ਤੇ ਫ਼ਿਲਮਾਂ ਲੈ ਕੇ ਆਉਣ ਵਾਲੇ ਰਵਿੰਦਰ ਗਰੇਵਾਲ ’15 ਲੱਖ ਕਦੋਂ ਆਉਗਾ’ ‘ਚ ਕੀ ਨਵਾਂ ਪੇਸ਼ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਰਵਿੰਦਰ ਗਰੇਵਾਲ ‘ਜੱਜ ਸਿੰਘ ਐਲ.ਐਲ.ਬੀ.’ , ਅਤੇ ਡੰਗਰ ਡਾਕਟਰ ਵਰਗੀਆਂ ਵੱਖਰੇ ਕਾਨਸੈਪਟ ਵਾਲੀਆਂ ਫ਼ਿਲਮਾਂ ਦਰਸ਼ਕਾਂ ਦੇ ਸਨਮੁਖ ਕਰ ਚੁੱਕੇ ਹਨ।

No comments:

Post a Comment

Post Bottom Ad

Pages

Contact Form

Name

Email *

Message *