‘ਕਾਲਾ ਸ਼ਾਹ ਕਾਲਾ’ ਹਸਾ ਹਸਾ ਕੇ ਪਾਵੇਗੀ ਢਿੱਡੀ ਪੀੜਾਂ , ਟੀਜ਼ਰ ਆਇਆ ਸਾਹਮਣੇ - Lab Ju

Breaking

Home Top Ad

kala-shah-kala-1-1

Post Top Ad

Wednesday, 16 January 2019

demo-image

‘ਕਾਲਾ ਸ਼ਾਹ ਕਾਲਾ’ ਹਸਾ ਹਸਾ ਕੇ ਪਾਵੇਗੀ ਢਿੱਡੀ ਪੀੜਾਂ , ਟੀਜ਼ਰ ਆਇਆ ਸਾਹਮਣੇ

kala-shah-kala-1-1
49828781_1787686131343045_1566875649505755136_n

‘ਕਾਲਾ ਸ਼ਾਹ ਕਾਲਾ’ ਹਸਾ ਹਸਾ ਕੇ ਪਾਵੇਗੀ ਢਿੱਡੀ ਪੀੜਾਂ , ਟੀਜ਼ਰ ਆਇਆ ਸਾਹਮਣੇ , ਦੇਖੋ ਵੀਡੀਓ : ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਟੀਜ਼ਰ ਹਰਬੀ ਸੰਗਾ , ਕਰਮਜੀਤ ਅਨਮੋਲ ਅਤੇ ਬਿੰਨੂ ਢਿੱਲੋਂ ਨਜ਼ਰ ਆ ਰਹੇ ਹਨ। ਬਿੰਨੂ ਢਿੱਲੋਂ ਜਿੰਨ੍ਹਾਂ ਦਾ ਰੰਗ ਬਹੁਤ ਕਾਲਾ ਦਿਖਾਇਆ ਗਿਆ ਹੈ ਪਰ ਹਰਬੀ ਸੰਗਾ ਉਹਨਾਂ ਦੇ ਰੰਗ ਨੂੰ ਸਾਫ ਕਰਨ ਲਈ ਤਰਾਂ ਤਰਾਂ ਦੇ ਨੁਸਖੇ ਵਰਤਦੇ ਨਜ਼ਰ ਆ ਰਹੇ ਹਨ। ਬਿੰਨੂ ਢਿੱਲੋਂ ਦਾ ਰੰਗ ਸਾਫ ਕਰਨ ਵਾਲੇ ਨੁਸ਼ਖੇ ਵੀ ਉਹਨਾਂ ਦੇ ਚਿਹਰੇ ਦੇ ਰੰਗ ਅੱਗੇ ਫਿੱਕੇ ਪੈ ਰਹੇ ਹਨ। 1 ਮਿੰਟ 20 ਸੈਕਿੰਡ ਦੇ ਇਸ ਟੀਜ਼ਰ ‘ਚ ਬਿੰਨੂ ਢਿੱਲੋਂ ਹਰਬੀ ਸੰਗਾ ਅਤੇ ਕਰਮਜੀਤ ਅਨਮੋਲ ਦੀ ਜ਼ਬਰਦਸਤ ਕਾਮੇਡੀ ਟਾਈਮਿੰਗ ਦੇਖਣ ਨੂੰ ਮਿਲ ਰਹੀ ਹੈ।
ਕੁਝ ਦਿਨ ਪਹਿਲਾਂ ਫਿਲਮ ਦਾ ਪੋਸਟਰ ਜਾਰੀ ਕਰ ਪਹਿਲੀ ਝਲਕ ਦਿਖਾਈ ਗਈ ਸੀ ਜਿਸ ‘ਤੋਂ ਦਰਸ਼ਕਾਂ ਤੋਂ ਲੈ ਕੇ ਫ਼ਿਲਮੀ ਸਿਤਾਰਿਆਂ ਨੇ ਵੀ ਆਪਣੀ ਵੱਖੋ ਵੱਖਰੀ ਪ੍ਰਤੀਕ੍ਰਿਆ ਦਿੱਤੀ ਸੀ। ਹੁਣ ਇਸ ਜ਼ਬਰਦਸਤ ਟੀਜ਼ਰ ‘ਤੇ ਦੇਖਣਾ ਹੋਵੇਗਾ ਦਰਸ਼ਕਾਂ ਦਾ ਕੀ ਰਿਸਪਾਂਸ ਰਹਿੰਦਾ ਹੈ। ਫ਼ਿਲਮ ” ਕਾਲਾ ਸਾਹ ਕਾਲਾ ” ਵਿੱਚ ਜੋਰਡਨ ਸੰਧੂ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਤੇ ਜੋਰਡਨ ਸੰਧੂ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ|


ਫਿਲਮ ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ।ਫਿਲਮ ਕਾਲਾ ਸ਼ਾਹ ਕਾਲਾ ਦਾ ਨਿਰਦੇਸ਼ਨ ਫਿਲਮ ਦੀ ਕਹਾਣੀ ਲਿਖਣ ਵਾਲੇ ਅਮਰਜੀਤ ਸਿੰਘ ਕਰ ਰਹੇ ਹਨ।

No comments:

Post a Comment

Post Bottom Ad

Pages

Contact Form

Name

Email *

Message *