ਤੁਸੀਂ ਜਾਣਦੇ ਹੀ ਹੋ ਕਿ ਪੰਜਾਬੀ ਕਲਾਕਾਰ ਹੁਣ ਫ਼ਿਲਮਾਂ ਵੱਲ ਆਪਣਾ ਰੁੱਖ ਕਰ ਰਹੇ ਨੇ। ਗੁਰਨਾਮ ਭੁੱਲਰ ਤੋਂ ਬਾਅਦ ਹੁਣ ਇਕ ਹੋਰ ਪੰਜਾਬੀ ਸਟਾਰ ਨੇ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿਤੀ ਹੈ। ਇਸ ਦੀ ਪੁਸ਼ਟੀ ਰਾਜਵੀਰ ਜਵੰਦਾ ਨੇ ਸੋਸ਼ਲ ਮੀਡੀਆ ਤੇ ਫਿਲਮ ਦੇ ਸੈੱਟ ਤੋਂ ਇਕ ਫੋਟੋ ਸਾਂਝੀ ਕਰ ਕੇ ਦਿਤੀ। ਫਿਲਮ ਦਾ ਨਾਮ 'ਮਾਹੀ ਵੇ' ਰੱਖਿਆ ਗਿਆ ਹੈ ਜਿਸ ਦੇ ਨਿਰਮਾਤਾ ਦਰਸ਼ਨ ਬੱਗਾ ਤੇ ਨਿਰਦੇਸ਼ਕ ਪਵਨ ਅਗਰਵਾਲ ਹਨ। ਫਿਲਮ ਵਿਚ ਸਾਰਾ ਸ਼ਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਹਾਰਬੀ ਸੰਘਾ, ਸਹਿਜਪਾਲ ਸਿਮਰਨ ਤੇ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ । ਫਿਲਮ ਪਿਆਰ ਤੇ ਅਧਾਰਿਤ ਹੋਵੇਗੀ, ਜਿਸ ਵਿਚ ਪੰਜਾਬ ਦੇ ਮੁੰਡੇ ਨੂੰ ਵਿਦੇਸ਼ੀ ਕੁੜੀ ਨਾਲ ਪਿਆਰ ਹੋ ਜਾਂਦਾ। ਫਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ। ਸਾਡੇ ਵਲੋਂ ਰਾਜਵੀਰ ਜਵੰਦਾ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਫਿਲਮ ਬਾਰੇ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਨਾਲ।
Post Top Ad
Sunday, 7 October 2018
ਰਾਜਵੀਰ ਜਵੰਦਾ ਨੇ ਸ਼ੁਰੂ ਕੀਤੀ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ
Subscribe to:
Post Comments (Atom)
Post Bottom Ad



No comments:
Post a Comment