ਉਮੀਦ ਨਹੀਂ ਸੀ ਕਿ ਪੰਜਾਬੀ ਗੀਤ ਇਸ ਹੱਦ ਤੱਕ ਪਹੁੰਚ ਜਾਣਗੇ - Lab Ju

Breaking

Home Top Ad

test banner

Post Top Ad

test banner

Sunday, 7 October 2018

ਉਮੀਦ ਨਹੀਂ ਸੀ ਕਿ ਪੰਜਾਬੀ ਗੀਤ ਇਸ ਹੱਦ ਤੱਕ ਪਹੁੰਚ ਜਾਣਗੇ


ਅਸੀਂ  ਉਮੀਦ ਵੀ ਨਹੀਂ ਕਰ ਸਕਦੇ ਕਿ ਪੰਜਾਬੀ ਗੀਤ ਇਸ ਹੱਦ ਤੱਕ ਪਹੁੰਚ ਜਾਣਗੇ। ਪੰਜਾਬੀ ਗਾਇਕ ਯੰਗਵੀਰ ਆਪਣੇ ਨਵੇਂ ਗੀਤ 'ਭੈਣ ਦੀ ਸ਼ਿੱਕੀ' ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਹ ਗੀਤ ਆਪਣੇ ਅਸ਼ਲੀਲ ਟਾਈਟਲ ਨੂੰ ਲੈ ਕੇ ਵਿਵਾਦਾਂ 'ਚ ਛਾਇਆ ਹੋਇਆ ਹੈ। ਇਸ ਦੇ ਟਾਈਟਲ ਨੂੰ ਬੋਲਣ ਲੱਗਿਆ ਵੀ ਕਈ ਲੋਕ ਸ਼ਰਮਾ ਜਾਣਗੇ। ਰਾਤੋ ਰਾਤ ਮਸ਼ਹੂਰ ਹੋਣ ਲਈ ਨਵੇਂ ਕਲਾਕਾਰ ਕਿਸ ਹੱਦ ਤਕ ਜਾਂਦੇ ਨੇ, ਤੁਸੀਂ ਦੇਖ ਹੀ ਲਿਆ ਹੋਣਾ। 



ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਿੰਗਰਜ਼, ਜੋ ਆਪਣੇ ਗੀਤਾਂ 'ਚ ਨਸ਼ੇ ਅਤੇ ਹਥਿਆਰਾਂ ਦਾ ਜ਼ਿਕਰ ਕਰਦੇ ਅਤੇ ਲੱਚਰ ਗੀਤ ਗਾਉਂਦੇ ਸਨ, ਉਨ੍ਹਾਂ ਖਿਲਾਫ ਕਾਰਵਾਈ ਦੀ ਗੱਲ ਆਖੀ ਗਈ ਸੀ, ਜਿਸ ਤੋਂ ਬਾਅਦ ਗਾਇਕਾਂ ਨੂੰ ਉਚਿਤ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਸਨ। ਯੰਗਵੀਰ ਦੇ ਇਸ ਗੀਤ ਦੇ ਬੋਲ ਨੌਜਵਾਨਾਂ 'ਚ ਅਸ਼ਲੀਲਤਾ, ਹਿੰਸਾ ਨੂੰ ਪ੍ਰਮੋਟ ਕਰਦੇ ਹਨ। ਇਸ ਦੇ ਉਲਟ ਗੀਤ ਦੇ ਮੇਕਰਸ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ, ''ਇਹ ਗੀਤ ਅਸ਼ਲੀਲਤਾ ਤੇ ਹਿੰਸਾ ਨੂੰ ਪ੍ਰਮੋਟ ਨਹੀਂ ਕਰਦਾ ਸਗੋਂ ਇਹ ਇਕ ਕਾਮੇਡੀ ਸੌਂਗ ਹੈ।

ਲੋਕਾਂ ਨੇ ਵੀ ਇਸ ਗੀਤ ਦੇ ਟਾਈਟਲ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਇਕ ਇਤਰਾਜ਼ਯੋਗ ਟਾਈਟਲ ਹੈ ਅਤੇ ਸਿੰਗਰਾਂ ਨੂੰ ਅਜਿਹੇ ਗੀਤ ਗਾਉਣ ਤੋਂ ਬੱਚਣਾ ਚਾਹੀਦਾ ਹੈ, ਜੋ ਹਥਿਆਰ, ਹਿੰਸਾ ਜਾਂ ਕਿਸੇ ਵੀ ਇਤਰਾਜ਼ਯੋਗ ਸ਼ਬਦਾਂ ਨੂੰ ਪ੍ਰਮੋਟ ਕਰਦੇ ਹੈ। ਇਹ ਨੌਜਵਾਨਾਂ 'ਚ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਤਰੀ ਕੈਂਪਸ, ਸਾਬਕਾ ਡੀਨ, ਅਕਾਦਮਿਕ ਮਾਮਲਿਆਂ ਅਤੇ ਸਪੈਸ਼ਲ ਡਿਊਟੀ 'ਤੇ ਮੌਜੂਦਾ ਅਧਿਕਾਰੀ ਡਾ. ਕਮਲੇਸ਼ ਸਿੰਘ ਦੁੱਗਲ, ਜੋ ਇਕ ਪ੍ਰਸਿੱਧ ਲੇਖਕ ਹਨ, ਨੇ ਕਿਹਾ ਕਿ ਸਿੰਗਰਜ਼ ਵਲੋਂ ਗਾਏ ਜਾਣ ਵਾਲੇ ਅਜਿਹੇ ਗੀਤ ਪੰਜਾਬੀ ਚੈਨਲਾਂ 'ਤੇ ਪੰਜਾਬੀ ਮਾਂ ਬੋਲੀ ਨੂੰ ਠੇਸ ਪਹੁੰਚਾ ਰਹੇ ਹਨ।

ਪੋਲੀਵੁਡ ਲਾਈਫ ਇਸੇ ਗੀਤਾਂ ਦੀ ਸਖ਼ਤ ਨਿੰਦਾ ਕਰਦਾ ਹੈ। ਅਸੀਂ ਕਿਸੇ ਵੀ ਤਰਾਂ ਦੀ ਅਸ਼ਲੀਲਤਾ ਨੂੰ ਉਤਸ਼ਾਹਿਤ ਜਾ ਵਧਾਵਾ ਨਹੀਂ ਦਿੰਦੇ।



No comments:

Post a Comment

Post Bottom Ad

test banner

Pages