ਹੇਮਾ ਮਾਲਿਨੀ ਬਹੁਤ ਸਮੇ ਤੋਂ ਵੱਡੇ ਪਰਦੇ ਤੋਂ ਦੂਰ ਹੈ. ਪਰ ਉਹ ਹੁਣ ਵਾਪਸੀ ਕਰ ਰਹੇ ਨੇ. ਪਰ ਇਕ ਪ੍ਰੋਡੂਸਰ ਦੇ ਰੂਪ ਵਿਚ। ਖਾਸ ਗੱਲ ਇਹ ਹੈ ਕਿ ਉਹ ਇਕ ਪੰਜਾਬੀ ਫਿਲਮ ਨੂੰ ਪ੍ਰੋਡਿਊਸ ਕਰਨਗੇ. ਪੰਜਾਬੀ ਫਿਲਮ ਦਾ ਨਾਮ 'ਮਿੱਟੀ-ਵਿਰਾਸਤ ਬੱਬਰਾਂ ਦੀ' ਹੈ।
ਫਿਲਮ ਦਾ ਨਿਰਦੇਸ਼ਨ ਹ੍ਰਿਦਯ ਸ਼ੈਟੀ ਦੁਆਰਾ ਕੀਤਾ ਜਾਵੇਗਾ, ਜਿਨ੍ਹਾਂ ਨੇ ਪਹਿਲਾਂ ਕੁਝ ਵੱਡੀ ਹਿੰਦੀ ਫਿਲਮਾਂ ਜਿਵੇਂ ਕਿ ਪਲਾਨ, ਪਿਆਰ ਮੇ ਟਵੀਸਟ ਨੂੰ ਨਿਰਦੇਸ਼ਿਤ ਕੀਤਾ ਸੀ. ਫਿਲਮ ਨੂੰ ਲਖਵਿੰਦਰ ਕੰਦੋਲਾ ਦੁਆਰਾ ਲਿਖੀ ਗਈ ਹੈ, ਜੋ ਇਸ ਵਿਚ ਮੁੱਖ ਭੂਮਿਕਾ ਨਿਭਾਉਣਗੇ. ਲਖਵਿੰਦਰ ਨੇ ਪਹਿਲਾਂ ਜਤਿੰਦਰ ਮੌਹੜ ਦੇ ਮਿੱਟੀ ਵਿਚ ਕੰਮ ਕੀਤਾ ਸੀ.
'ਮਿੱਟੀ-ਵਿਰਾਸਤ ਬੱਬਰਾਂ ਦੀ' ਫਿਲਮ ਨੂੰ ਫਿਲਮ 'ਮਿੱਟੀ' ਦਾ ਅਗਲਾ ਭਾਗ ਕਿਹਾ ਜਾ ਰਿਹਾ ਹੈ. ਅਕਾਨਸ਼ਾ ਸਰੀਨ, ਕੁਲਜਿੰਦਰ ਸਿੱਧੂ, ਜਪੁਜੀ ਖੈਰਾ ਅਤੇ ਧੀਰਜ ਕੁਮਾਰ ਫਿਲਮ ਦਾ ਹਿਸਾ ਹੋਣਗੇ. ਫਿਲਮ 1 ਮਾਰਚ, 2019 ਨੂੰ ਰਿਲੀਜ਼ ਹੋਵੇਗੀ.
No comments:
Post a Comment