ਪੰਜਾਬੀ ਗੀਤ ‘ਡਾਇਮੰਡ’ ਨਾਲ ਲੋਕ ਦੇ ਦਿਲਾਂ ਚ ਥਾਂ ਬਣਾਉਣ ਵਾਲਾ ਨੌਜਵਾਨ ਗਾਇਕ ਗੁਰਨਾਮ ਭੁੱਲਰ ਦੀ ਬਤੌਰ ਅਦਾਕਾਰ ਪਹਿਲੀ ਪੰਜਾਬੀ ਫ਼ਿਲਮ ‘ਵਲੈਤੀ ਯੰਤਰ’ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਫ਼ਿਲਮ ਲਈ ਰੋਪੜ ਨੇੜੇ ਇਕ ਸ਼ਾਨਦਾਰ ਸੈੱਟ ਲਗਾਇਆ ਗਿਆ ਹੈ। ਫਿਲਮ ‘ਯੰਗਰਸ ਡਰੀਮ ਵਰਲਡ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਦੇ ਨਿਰਮਾਤਾ ਨਰੇਸ਼ ਸਿੰਗਲਾ ਹੋਣਗੇ ਤੇ ਇਸ ਫ਼ਿਲਮ ਨੂੰ ਰਣਜੀਤ ਬੱਲ ਡਇਰੈਕਟ ਕਰ ਰਹੇ ਹਨ। ਕਰਨ ਸੰਧੂ ਅਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਦੇ ਨਾਲ ਨਾਲ ਦੋ ਖੂਬਸੂਰਤ ਮੁਟਿਆਰਾਂ ਵੀ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਆਗਮਨ ਕਰ ਰਹੀਆਂ ਹਨ। ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਰਿਸ਼ਤਿਆਂ ਦੀ ਨੋਕ ਝੋਕ ‘ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਜ਼ਰੀਏ ਇਕ ਹੋਰ ਨਾਮਵਰ ਚਿਹਰਾ ਵੀ ਅਦਾਕਾਰ ਵਜੋਂ ਪਹਿਲੀ ਵਾਰ ਪਰਦੇ ‘ਤੇ ਦਿਖਾਈ ਦੇਵੇਗਾ। ਇਹ ਫ਼ਿਲਮ ਅਗਲੇ ਸਾਲ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗੀ।
Post Top Ad

Subscribe to:
Post Comments (Atom)
Post Bottom Ad

No comments:
Post a Comment