ਤਰਸੇਮ ਜੱਸੜ ਦੀ ਫਿਲਮ ਦਾ ਦਰਸ਼ਕਾ ਦੁਆਰਾ ਬੜੇ ਚਿਰਾ ਤੋ ਇਤਜਾਰ ਕੀਤਾ ਜਾ ਰਿਹਾ ਸੀ ਕਈ ਵਾਰ ਇਨਸਾਨ ਜੋ ਸੋਚਦਾ ਹੈ ਉਸ ਤਰ੍ਹਾਂ ਹੀ ਹੋਵੇ ਇਹ ਹਰ ਵਾਰ ਨਹੀ ਹੋ ਸਕਦਾ । ਬਸ ਕੁਝ ਇਸ ਤਰ੍ਹਾਂ ਦਾ ਹੀ ਮੇਰਾ ਤਜੁਰਬਾ ਰਿਹਾ ਅਫਸਰ ਫਿਲਮ ਨੂੰ ਵੇਖਣ ਤੋ ਬਾਅਦ । ਕਾਫੀ ਲੰਮੇ ਸਮੇ ਤੋ ਇਤਜਾਰ ਕਰ ਰਹੇ ਦਰਸ਼ਕਾ ਨਾਲ ਜਦੋ ਫਿਲਮ ਬਾਰੇ ਗੱਲਬਾਤ ਕੀਤੀ ਗਈ ਤਾ ਉਹ ਨਾਖੁਸ਼ ਨਜਰ ਆਏ ਇਹ ਨਹੀ ਪਤਾ ਸੀ ਕਿ ਇਹ ਫਿਲਮ ਅਫਸਰ ਦੇ ਮੁੰਦੇ ਤੋ ਹਟ ਕੇ ਹੋਵੇਗੀ । ਕੀਵੇ ਇਸ ਫਿਲਮ ਵਿੱਚ ਇੱਕ ਕਾਨੂੰਗੋ ਇੱਕ ਕੁੜੀ ਦੇ ਪਿਆਰ ਵਿੱਚ ਪੈ ਕੇ ਕਾਨੂੰਗੋ ਤੋ ਨਕਲੀ ਪਟਵਾਰੀ ਬਣਨ ਲਈ ਮਜਬੂਰ ਹੋ ਜਾਦਾ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀ ਕਰਦਾ । ਫਿਲਮ ਦੀ ਕਹਾਣੀ ਇੰਨੀ ਹੋਲੀ ਹੋਲੀ ਚਲਦੀ ਹੈ ਤੇ ਕਦੇ ਬਹੁਤ ਤੇਜੀ ਤੇਜੀ ਨਾਲ ਅੱਗੇ ਵਧ ਜਾਦੀ ਹੈ ਤੇ ਕਦੋ ਕਿੱਥੇ ਕਿਹੜਾ ਸੀਨ ਚਲ ਜਾਣਾ ਇਹ ਵੀ ਨਹੀ ਪਤਾ ਚਲਦਾ ਤੇ ਇੰਜ ਲੱਗ ਰਿਹਾ ਸੀ ਜਿਵੇ ਫਿਲਮ ਨੂੰ 2 ਘੰਟੀਆ ਦੀ ਕਰਨ ਲਈ ਖਿੱਚਿਆ ਜਾ ਰਿਹਾ ਹੋਵੇ । ਹਾ ਜਦੋ ਤਕ ਕਹਾਣੀ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੇ ਆਲੇ ਦੁਆਲੇ ਸ਼ੁਰੂਆਤੀ ਦੌਰ ਵਿੱਚੋ ਘੁੰਮਦੀ ਹੈ ਤਾ ਫਿਲਮ ਲੱਗਦਾ ਕੀ ਕੁਝ ਹੱਦ ਤੱਕ ਵਧੀਆ ਹੋਵੇਗੀ ਪਰ ਫਿਲਮ ਅਫਸਰ ਦੇ ਮੁੱਦੇ ਤੋ ਹਟ ਕੇ ਇੱਕ ਵਿਆਹ ਦੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ ਤੇ ਕਿਵੇ ਨਿਰਮਰਤ ਖਹਿਰਾ ਦਾ ਪਰਿਵਾਰ ਇੱਕ ਪਟਵਾਰੀ(ਕਰਮਜੀਤ ਅਨਮੌਲ) ਦੇ ਪਿੱਛੇ ਲੱਗ ਕੇ ਆਪਣੀ ਧੀ ਦਾ ਰਿਸ਼ਤਾ ਤੌੜ ਦਿੰਦੇ ਹਨ ਤੇ ਦੂਜਾ ਮਾਸਟਰ ਗੁਰਪ੍ਰੀਤ ਘੁੱਗੀ ਜੀ ਦੁਆਰਾ ਕੀਤੀਆ ਚਲਾਕੀਆ। ਇੱਕ ਪਾਸੇ ਫਿਲਮ ਨਵੇਂ ਵਿਚਾਰਾ ਨੂੰ ਦਰਸ਼ਾਉਦੀ ਹੈ ਤੇ ਦੂਜੇ ਪਾਸੇ ਸਾਰੇ ਪਰਿਵਾਰ ਦਾ ਭੌਲਾ ਭਣ ਦਿਖਾਈਆ ਜਾਦਾ ਹੈ ਕਿ ਕਿਵੇ ਸਾਨੂੰ ਕੁਜ ਪਤਾ ਹੀ ਨਾ ਹੋਵੇ ਦੁਨੀਆਦਾਰੀ ਦਾ । ਇਸ ਫਿਲਮ ਵਿੱਚ ਤਰਸੇਮ ਜੱਸੜ ਦਾ ਜੋ ਰੋਹਬ ਹੁੰਦਾ ਬਾਕਿਆ ਫਿਲਮਾ ਵਿੱਚ ਉਹ ਵੀ ਵੇਖਣ ਨੂੰ ਨਹੀ ਮਿਲੇਗਾ । ਨਿਮਰਤ ਖਹਿਰਾ ਜੀ ਦੀ ਅਦਾਕਾਰੀ ਬਾਕਮਾਲ ਸੀ ਜਿਵੇ ਦੀ ਫਿਲਮ ਦੇ ਟਰੇਲਰ ਵਿੱਚ ਉਸ ਤੋ ਵੀ ਵਧੀਆ ਸੀ ਤੇ ਉਹਨਾ ਨੇ ਆਪਣੇ ਕਿਰਦਾਰ ਨੂੰ ਬਾਖੁਬੀ ਨਿਭਾਈਆ ਹੈ। ਤਰਸੇਮ ਜੱਸੜ ਦੀ ਅਦਾਕਾਰੀ ਵੀ ਸੋਹਣੀ ਸੀ ਪਰ ਪਹਿਲਾ ਨਾਲੋ ਥੋੜੀ ਫਿੱਕੀ ਲੱਗੀ। ਪੁਖਰਾਜ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ , ਰਾਣਾ ਜੰਗ ਬਹਾਦੁਰ ਤੇ ਨਿਰਮਲ ਰਿਸ਼ੀ ਹੋਰ ਵੀ ਅਦਾਕਾਰ ਫਿਲਮ ਵਿੱਚ ਹੋਣ ਫਿਰ ਵੀ ਲੋਕੀ ਫਿਲਮ ਤਰਸੇਮ ਜੱਸੜ ਕਰਕੇ ਵੇਖਣ ਜਾ ਰਹੇ ਹਨ ।
Post Top Ad
Friday, 5 October 2018
ਤਰਸੇਮ ਜੱਸੜ ਦੀ ਅਫਸਰ ਫਿਲਮ ਤੋ ਦਰਸ਼ਕ ਦਿਸੇ ਨਾਖੁਸ਼।
Subscribe to:
Post Comments (Atom)
No comments:
Post a Comment