ਸਿੱਖ ਇਤਿਹਾਸ ਨੂੰ ਦਰਸਾਉਂਦੀ 'ਦਾਸਤਾਨ-ਏ-ਮੀਰੀ ਪੀਰੀ' ਫਿਲਮ 2 ਨਵੰਬਰ ਨੂੰ ਹੋਵੇਗੀ ਰਿਲੀਜ਼ - Lab Ju

Breaking

Home Top Ad

test banner

Post Top Ad

test banner

Thursday, 4 October 2018

ਸਿੱਖ ਇਤਿਹਾਸ ਨੂੰ ਦਰਸਾਉਂਦੀ 'ਦਾਸਤਾਨ-ਏ-ਮੀਰੀ ਪੀਰੀ' ਫਿਲਮ 2 ਨਵੰਬਰ ਨੂੰ ਹੋਵੇਗੀ ਰਿਲੀਜ਼


ਫਿਲਮਾਂ ਰਾਹੀਂ ਲੋਕਾਂ ਨੂੰ ਸਮੇਂ-ਸਮੇਂ 'ਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਰਿਹਾ ਹੈ ਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ ਜਾਂਦਾ ਹੈ। ਇਸੇ ਲਿਸਟ 'ਚ 2 ਨਵੰਬਰ ਨੂੰ ਰਿਲੀਜ਼ ਹੋਣ ਵਾਲੀ 3ਡੀ ਐਨੀਮੇਟਿਡ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਨਾਂ ਵੀ ਸ਼ਾਮਲ ਹੋ ਚੁੱਕਾ ਹੈ।
ਜਿਵੇਂ ਕਿ ਨਾਂ ਤੋਂ ਹੀ ਸਾਫ ਹੈ 'ਦਾਸਤਾਨ-ਏ-ਮੀਰੀ ਪੀਰੀ' 'ਚ ਮੀਰੀ ਪੀਰੀ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ। 1606 ਈ. 'ਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਤਾਨਾਸ਼ਾਹੀ ਮੁਗ਼ਲਾਂ ਦੇ ਖਿਲਾਫ ਧਰਮ ਯੁੱਧ ਲੜਦਿਆਂ ਤਖ਼ਤ ਸਿਰਜੇ, ਨਗਾਰੇ ਖੜਕੇ, ਫੌਜਾਂ ਸਜੀਆਂ, ਤੇਗਾਂ ਲਿਸ਼ਕੀਆਂ ਤੇ ਕੌਮ ਦੇ ਵਾਰਿਸ ਸੰਤ ਸਿਪਾਹੀ ਬਣ ਕੇ ਗਰਜੇ।


ਹਾਲ ਹੀ 'ਚ ਫਿਲਮ ਦਾ ਪਹਿਲਾ ਪ੍ਰੋਮੋ ਰਿਲੀਜ਼ ਹੋਇਆ ਹੈ। ਫਿਲਮ 'ਚ ਮੀਰੀ ਪੀਰੀ ਦੇ ਇਤਿਹਾਸ ਤੇ ਬਾਬਾ ਬੀਧੀ ਚੰਦ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। 'ਦਾਸਤਾਨ-ਏ-ਮੀਰੀ ਪੀਰੀ' ਛਟਮਪੀਰ ਪ੍ਰੋਡਕਸ਼ਨਜ਼ ਵਲੋਂ ਬਣਾਈ ਗਈ ਹੈ। ਫਿਲਮ ਦਾ ਕੰਸੈਪਟ ਦਿਲਰਾਜ ਸਿੰਘ ਗਿੱਲ ਦਾ ਹੈ। ਇਸ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖੀ ਹੈ, ਜਿਹੜੇ ਨਾਲ ਹੀ ਫਿਲਮ ਦੇ ਅਸਿਸਟੈਂਟ ਡਾਇਰੈਕਟਰ ਵੀ ਹਨ।


No comments:

Post a Comment

Post Bottom Ad

test banner

Pages