ਫਿਲਮ 'ਵੱਡਾ ਕਲਾਕਾਰ' ਦੇ ਡਾਇਰੈਕਟਰ ਕੁਲਦੀਪ ਕੌਸ਼ਿਕ ਨਾਲ ਗੱਲਬਾਤ - Lab Ju

Breaking

Home Top Ad

test banner

Post Top Ad

test banner

Sunday, 23 September 2018

ਫਿਲਮ 'ਵੱਡਾ ਕਲਾਕਾਰ' ਦੇ ਡਾਇਰੈਕਟਰ ਕੁਲਦੀਪ ਕੌਸ਼ਿਕ ਨਾਲ ਗੱਲਬਾਤ


ਪੰਜਾਬੀ ਸਿਨੇਮਾ ਦਿਨੋ ਦਿਨ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਤੇ ਉਥੇ ਹੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਸਾਰਿਆ ਫਿਲਮ ਹਰ ਰੋਜ ਆ ਰਹੀਆ ਹਨ ਤੇ ਉੱਥੇ ਹੀ ਪ੍ਰਸਿੱਧ ਡਾਇਰੈਕਟਰ ਕੁਲਦੀਪ ਕੋਸ਼ਿਕ ਜੀ ਜੋ ਕਿ ਬਾਲੀਵੁਡ ਵਿੱਚ ਪਹਿਲੀ ਹੀ ਕੰਮ ਕਰ ਚੁੱਕੇ ਹਨ ਉਹਨਾ ਨੇ ਪੰਜਾਬੀ ਸਿਨੇਮਾ ਵਿੱਚ ਆਪਣਾ ਕਦਮ ਵਧਾਉਣ ਹੋਏ ਲੈ ਕੇ ਆ ਰਹੇ ਹਨ ਪੰਜਾਬੀ ਫਿਲਮ “ਵੱਡਾ ਕਲਾਕਾਰ” ਜਦੋ ਉਹਨਾ ਨਾਲ ਗੱਲਬਾਤ ਕੀਤੀ ਗਈ ਤਾ ਉਹਨਾ ਨੇ ਆਪਣੀ ਜਿੰਦਗੀ ਬਾਰੇ ਤੇ ਇਸ ਫਿਲਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ।

ਉਹਨਾ ਨੇ ਦੱਸਿਆ ਕਿ ਇਹ ਫਿਲਮ ਪੰਜਾਬੀ ਜਗਤ ਦੀ ਸਭ ਤੋ ਅਲੱਗ ਤੇ ਬਹੁਤ ਜਿਆਦਾ ਇਕਸਪੈਰੀਮੈਟਲ ਫਿਲਮ ਹੋਵੇਗੀ। ਉਹਨਾ ਨੇ ਦੱਸਿਆ ਕਿ ਇਹ ਫਿਲਮ ਵਿੱਚ ਉਹਨਾ ਨੇ 80 90 ਦੇ ਦਹਾਕੇ ਨੂੰ ਬਹੁਤ ਹੀ ਅਲੱਗ ਤਰੀਕੇ ਨਾਲ ਪੇਸ਼ ਕੀਤਾ ਹੈ। ਉਹਨਾ ਨੇ ਦੱਸਿਆ ਕਿ ਜਿੰਦਗੀ ਦੇ ਹਰ ਇੱਕ ਇਨਸਾਨ ਹੀ ਕਲਾਕਾਰ ਹੈ ਤੇ ਉਹ ਹਰ ਰੋਜ ਜੋ ਜਿੰਦਗੀ ਦੇ ਵਿੱਚ ਕੰਮ ਕਰਦਾ ਹੈ ਉਹ ਹੀ ਉਸ ਲਈ ਉਸ ਦਾ ਹੁਨਰ ਬਣ ਜਾਦਾ ਹੈ ਤੇ ਉਹ ਉਸ ਵਿੱਚ ਹੀ ਅੱਗੇ ਜਾਣਾ ਚਾਹੁੰਦਾ ਹੈ ਤੇ ਉਹਨਾ ਨੇ ਇਹ ਵੀ ਦੱਸਿਆ ਕਿ ਹਰ ਇਨਸਾਨ ਪਿੱਛੇ ਇੱਕ ਔਰਤ ਦਾ ਹੱਥ ਜਰੂਰ ਹੁੰਦਾ ਹੈ। ਬਸ ਇਹ ਫਿਲਮ ਬਹੁਤ ਹੀ ਸੈਸਪਸ ਵਾਲੀ ਹੋਵੇਗੀ।

ਇਸ ਫਿਲਮ ਵਿੱਚ ਅਲਫਾਜ ਤੇ ਰੂਪੀ ਗਿੱਲ ਲੀਡ ਰੋਲ ਵਿੱਚ ਹਨ ਤੇ ਯੋਗਰਾਜ ਜੀ ਨੂੰ ਵੀ ਇੱਕ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਫਿਲਮ ਦੇ ਪ੍ਰਡਿਉਸਰ ਹਨ ਦਵਿੰਦਰ ਸਿੰਘ ਜੀ।

ਜਦੋ ਉਹਨਾ ਨਾਲ ਉਹਨਾ ਦੀ ਨਿੰਜੀ ਜਿੰਦਗੀ ਬਾਰੇ ਗੱਲਬਾਤ ਕੀਤੀ ਗਈ ਤਾ ਉਹਨਾ ਨੇ ਦੱਸਿਆ ਕਿ ਉਹਨਾ ਨੇ ਆਪਣੀ ਪੜਾਈ ਦਿੱਲੀ ਵਿੱਚ ਰਹਿੰਦੀ ਹੋਏ ਹੀ ਪੂਰੀ ਕੀਤੀ ਤੇ ਸਭ ਤੋ ਪਹਿਲਾ ਉਹਨਾ ਨੇ ਸੋਨਾਲੀ ਬੇਦਰੇ ਜੀ ਨਾਲ ਫਿਲਮ “ਰੋਜ” ਵਿੱਚ ਬਤੌਰ ਡਾਇਰੈਕਟਰ ਕੰਮ ਕੀਤਾ। ਤੇ ਊਸ ਤੋ ਬਾਅਦ ਉਹਨਾ ਦੱਸਿਆ ਕਿ ਉਹਨਾ ਨੇ ਬੋਲੀਵੁਡ ਦੇ ਪ੍ਰਸਿੱਧ ਡਾਇਰਕੈਟਰ ਅਨੁਰਾਗ ਜੀ ਨਾਲ ਬਹੁਤ ਸਮਾ ਬਤੌਰ ਸਹਾਇਕ ਡਾਇਰੈਕਟਰ ਦੇ ਰੂਪ ਵਿੱਚ ਕੰਮ ਕੀਤਾ ਤੇ ਉਸ ਤੋ ਬਾਅਦ ਉਹਨਾ ਆਪਣਿਆ ਖੁਦ ਦੀਆ ਬਹੁਤ ਸਾਰਿਆ ਐਡ ਵੀ ਬਣਾਇਆ ਤੇ ਸਚਿਨ ਤੇਦਲਕਰ ਵਰਗੇ ਮਹਾਨ ਇਨਸਾਨ ਨਾਲ ਵੀ ਕੰਮ ਕੀਤਾ । ਉਹਨਾ ਨੇ ਇਹ ਵੀ ਦੱਸਿਆ ਕਿ ਉਹ ਅੱਜ ਜੋ ਵੀ ਹਨ ਉਹਨਾ ਦੇ ਕੁਝ ਦੋਸਤਾ ਦੀ ਵਜ੍ਹਾ ਨਾਲ ਹਨ ਤੇ ਉਹ ਆਪਣੀ ਜਿੰਦਗੀ ਦੇ ਕੀਤੇ ਸਾਰੇ ਕੰਮਾ ਦਾ ਕਰੈਡਿਟ ਵੀ ਉਹਨਾ ਨੂੰ ਦਿੰਦੇ ਹਨ।

ਉਹਨਾ ਕਿਹਾ ਕਿ ਉਹ ਇੱਕ ਇੰਗਲਿਸ਼ ਮੂਵੀ ਵੀ ਲਿਖ ਰਹੇ ਹਨ ਤੇ ਬਹੁਤ ਹੀ ਥੋੜੇ ਸਮੇ ਵਿੱਚ ਉਸ ਦੀ ਸ਼ੂਟਿੰਗ ਸ਼ੁਰੂ ਕਰਨਗੇ। ਉਹ ਇੱਕ ਡਾਇਕਰੈਟਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਵਧੀਆ ਲੇਖਕ ਵੀ ਹਨ । ਉਹਨਾ ਨੇ ਅੰਬਰਦੀਪ ਸਿੰਘ ਜੀ ਬਾਰੇ ਵੀ ਬਹੁਤ ਸਾਰਿਆ ਗੱਲਾ ਕਹਿਆ ਤੇ ਉਹਨਾ ਨੂੰ ਪੰਜਾਬੀ ਦੇ ਨਵੇ ਰੂਪ ਦਾ ਪਿਤਾਮਾ ਦਾ ਰੂਪ ਦਿੱਤਾ। ਉਹਨਾ ਨੇ ਆਪਣੀ ਜਿੰਦਗੀ ਵਿੱਚ ਹੋਲੀਵੁਡ ਫਿਲਮਾ ਦੇ ਡਾਇਰੈਕਟਰ ਕਰਿਸਟੋਫਰ ਨੋਲਨ , ਤੇ ਨਿਰਮਾਤਾ ਬਰਡੋਰੀ ਬਰੀਟੋ ਨੂੰ ਆਪਣਾ ਮਾਰਗ ਦਰਸ਼ਕ ਦੱਸੀਆ। ਕੋਸਟਿਊਮ ਡਿਜਾਇਨਰ ਨੂਰ ਅਰੋੜਾ ਜੀ ਦੀ ਵੀ ਬਹੁਤ ਤਰੀਫ ਕੀਤੀ । ਉਹਨਾ ਨੇ ਇਹ ਕਿਹਾ ਕਿ ਉਹਨਾ ਦੀ ਜਿੰਦਗੀ ਵਿੱਚ ਜੋ ਵੀ ਇਨਸਾਨ ਆਇਆ ਉਹਨਾ ਨੇ ਉਸ ਤੋ ਕੁਝ ਨਾ ਕੁਝ ਸਿੱਖਿਆ ਹੀ ਹੈ ਤੇ ਉਹਨਾ ਸਾਰਿਆ ਦੇ ਦਿਲੋ ਧੰਨਵਾਦੀ ਹਨ। ਉਹਨਾ ਨਾਲ ਗੱਲਬਾਤ ਕਰਕੇ ਉਹਨਾ ਬਾਰੇ ਪਤਾ ਲੱਗਿਆ ਕਿ ਉਹ ਬਹੁਤ ਸਾਫ ਦਿਲ ਤੇ ਆਪਣੇ ਮਾਰਗਦਰਸ਼ਕਾ ਦੀ ਕਦਰ ਕਰਨ ਵਾਲੇ ਹਨ ਤੇ ਉਹਨਾ ਦੀ ਕਦਰ ਉਹ ਹਮੇਸ਼ਾ ਕਰਦੇ ਰਹਿਣਗੇ। ਸਾਡੀ ਸਾਰੀ ਪਾਲੀਵੁਡ ਦੀ ਟੀਮ ਵੱਲੋਂ ਇਹਨਾ ਨੂੰ ਬਹੁਤ ਬਹੁਤ ਮੁਬਾਰਕਾ ਆਉਣ ਵਾਲੀ ਫਿਲਮ ਲਈ ਤੇ ਦੁਆਵਾ ਕਰਦੇ ਹਾ ਕਿ ਇਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ।

ਧੰਨਵਾਦ ਸਹਿਤ- ਲੇਖਕ- ਰਾਣਾ ਬਮਰਾ (ਪਾਲੀਵੁਡ ਲਾਇਫ)

No comments:

Post a Comment

Post Bottom Ad

test banner

Pages