ਖੂਬਸੂਰਤ ਤੇ ਪ੍ਰਤਿਭਾਸ਼ਾਲੀ ਅਦਾਕਾਰਾ ਪੂਨਮ ਸੂਦ, ਜੋ ਬਹੁਤ ਸਾਰੇ ਪੰਜਾਬੀ ਗੀਤਾਂ ਚ ਬਤੋਰ ਮਾਡਲ ਤੇ ਪੰਜਾਬੀ ਫ਼ਿਲਮਾਂ ਕਰ ਚੁਕੇ ਨੇ. ਬੀਤੇ ਦਿਨ ਉਹ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸੀ. ਸ਼ੂਟਿੰਗ ਦੇ ਦੌਰਾਨ ਸੌਰਵ ਸਹੋਤਾ ਨਾਮ ਦੇ ਕੋਰੀਉਗਰਾਫਰ ਤੇ ਡਾਇਰੈਕਟਰ ਵਲੋਂ ਪੂਨਮ ਸੂਦ ਨੂੰ ਸਾਰੀ ਟੀਮ ਦੇ ਸਾਮਣੇ ਅਪਮਾਨ ਜਨਕ ਸ਼ਬਦ ਬੋਲੇ ਗਏ ਤੇ ਜਲੀਲ ਕੀਤਾ ਗਿਆ। ਜਿਸ ਕਰਕੇ ਪੂਨਮ ਸੂਦ ਨੇ ਲਾਈਵ ਹੋ ਕ ਆਪਣੀ ਹੱਡ ਬੀਤੀ ਦੱਸੀ। ਜਿਸ ਕਰਕੇ ਪੂਨਮ ਸੂਦ ਤੇ ਸਿਮਰਜੀਤ ਸਿੰਘ ਸੰਧੂ ਵਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਵਿਚ ਦਰਖਾਸਤ ਦਿਤੀ ਗਈ।
ਲਾਡੋਵਾਲ ਥਾਣੇ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਸਵੇਰੇ 6 ਵਜੇ ਚੱਕ ਕੇ ਹਵਾਲਾਤ ਚ ਬੰਦ ਕਰ ਦਿਤਾ, ਸ਼ਾਮ ਨੂੰ ਇਸਦੇ ਰਿਸ਼ਤੇਦਾਰਾਂ ਤੇ ਇਸ ਵੱਲੋਂ ਲਿਖਤੀ ਮੁਆਫੀ ਮੰਗੇ ਜਾਣ ਤੇ ਅੱਗੇ ਤੋਂ ਸਾਰੇ ਕਰਿਊ ਮੈਂਬਰਾਂ ਦੀ ਹਾਜਰੀ ਚੋਂ ਅੱਗੇ ਤੋਂ ਕਿਸੇ ਵੀ ਕੁੜੀ ਨਾਲ ਦੁਰਵਿਹਾਰ ਨਾਂ ਕਰਨ ਦੀ ਸੌਂਹ ਖਾਧੀ ਗਈ। ਇਸ ਡਾਇਰੈਕਟਰ ਕੋਰਿਉਗਰਾਫਰ ਦੀ ਪੰਜਾਬ ਦੀ ਪੁਲਿਸ ਵੱਲੋਂ ਸਰਕਾਰੀ ਸੇਵਾ ਕੀਤੇ ਜਾਣ ਤੋਂ ਬਾਅਦ ਰਾਜੀਨਾਂਵਾਂ ਕੀਤਾ ਗਿਆ ਹੈ।
ਸਿਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਜੇ ਕਿਸੇ ਵੀ ਬੰਦੇ ਨੂੰ ਜੇ ਕੋਈ ਤੰਗ ਕਰੇਗਾ ਤਾਂ ਉਹ ਉਸਦੀ ਪੂਰੀ ਮਦਦ ਕਰਨਗੇ। ਉਹਨਾਂ ਕਿਹਾ ਕਿ ਜੇ ਕਿਸੇ ਨਾਲ ਵੀ ਕੋਈ ਧੱਕਾ ਕਰਦਾ ਹੈ ਤਾਂ ਕੋਈ ਵੀ ਉਹਨਾਂ ਨਾਲ ਉਹਨਾਂ ਦੇ ਨੰਬਰ ਤੇ +919551100002 ਤੇ ਸੰਪਰਕ ਕਰ ਸਕਦੇ ਨੇ
ਲਿਖਤੀ ਮੁਆਫੀ ਦੀ ਕਾਪੀ ਤੇ ਦਰਖਾਸਤ ਦੀ ਕਾਪੀ
No comments:
Post a Comment