ਪਾਪਾ ਨੂੰ ਯਾਦ ਕਰਦਿਆਂ ਭਾਵੁਕ ਹੋਏ ਰਘਵੀਰ ਬੋਲੀ - Lab Ju

Breaking

Home Top Ad

test banner

Post Top Ad

test banner

Friday, 14 September 2018

ਪਾਪਾ ਨੂੰ ਯਾਦ ਕਰਦਿਆਂ ਭਾਵੁਕ ਹੋਏ ਰਘਵੀਰ ਬੋਲੀ

raghveer boli pollywood mar gaye oye loko

ਪਾਪਾ ਜੀ 😒😒
ਤੂੰ ਹਮੇਸ਼ਾ ਮੇਰੇ ਤੇ ਮਾਣ ਕਰਦਾ ਸੀ, ਮੈਨੂੰ ਇੱਕ ਵਧੀਆ ਕਲਾਕਾਰ ਬਣਿਆ ਦੇਖਣਾਂ ਲੋਚਦਾ ਸੀ , ਮੇਰੀ ਹਰ ਛੋਟੀ ਵੱਡੀ ਪ੍ਰਾਪਤੀ ਤੇ ਖੁਸ਼ ਹੁੰਦਾ ਸੀ, ਮੈਨੂੰ ਓਹ ਸਭ ਯਾਦ ਹੈ !! ਕਿਓੰਕੇ ਤੂੰ ਮੇਰੇ ਹੱਥਾਂ ਵਿੱਚ ਹੀ ਅਖੀਰਲੇ ਸਾਹ ਲਏ ਸੀ , ਮੈਨੂੰ ਸਭ ਯਾਦ ਹੈ !! ਜਦ ਤੈਨੂੰ ਕੋਈ ਪਿੰਡ ਦਾ ਬੰਦਾ ਆਕੇ ਦੱਸਦਾ ਸੀ ਕੇ , "ਪ੍ਰੀਤਮ ਸਿਆਂ " " ਅੱਜ ਤੇਰੇ ਮੁੰਡੇ ਨੇ ਵੱਡੇ ਸਕੂਲ ਵਿੱਚ , ਵੱਡੇ ਅਫ਼ਸਰ ਅੱਗੇ ਪਿੰਡ ਵਾਲਿਆਂ ਦੀਆਂ , ਮਾਸਟਰਾਂ ਦੀਆਂ ਨਕਲਾਂ ਲਾਹ ਕੇ ਤੇ ਗਾਣੇ ਗਾ ਕੇ ਕਮਾਲ ਕਰ ਦਿੱਤੀ " ਤਾਂ ਤੇਰਾ ਇੱਕ ਮਾਣ ਵਾਲੀ ਮੁਸਕਾਨ ਨਾਲ ਉੱਤਰ ਹੁੰਦਾ ਸੀ , " ਇਹਨੂੰ ਤਾਂ ਦੁਨੀਆ ਖੜ-ਖੜ ਵੇਖਿਆ ਕਰੂ " ਮੈਨੂੰ ਸਭ ਯਾਦ ਹੈ !! ਤੂੰ ਮੈਨੂੰ ਸਟੇਜ਼ ਤੇ ਵੇਖ ਕੇ ਬਹੁਤ ਖੁਸ਼ ਹੁੰਦਾ ਸੀ , ਕਈ ਵਾਰ ਹਮੇਸ਼ਾਂ ਵਾਂਗ ਜਦ ਮੈਂ ਸਵੇਰੇ ਲੇਟ ਉਠਦਾ ਜਾਂ ਘਰ ਦਾ ਕੋਈ ਕੰਮ ਨਾ ਕਰਦਾ ਤਾਂ ਬੀਬੀ ਬਹੁਤ ਅੱਗ ਬਬੂਲਾ ਹੁੰਦੀ ਸੀ ਤੇ ਤੂੰ ਵੀ ਕਈ ਵਾਰ ਬੀਬੀ ਦੀ ਹਾਂ ਵਿੱਚ ਹਾਂ ਮਿਲਾਉਂਦਾ ਡਾਂਟਦਾ ਸੀ , ਪਰ ਤੂੰ ਬੀਬੀ ਨੂੰ ਇਹੋ ਕਹਿੰਦਾ ਸੀ, " ਨਾ ਗਾਲਾਂ ਕੱਢਿਆ ਕਰ, ਇਹ ਕਲਾਕਾਰ ਇਹੋ ਜੇ ਈ ਹੁੰਦੇ ਆ , ਬੇਫਿਕਰੇ ਜੇ " ਕਿੰਨੀਆਂ ਗੱਲਾਂ ਨੇ, ਜੋ ਪਰਛਾਵਾਂ ਬਣਕੇ ਮੇਰੇ ਸੰਗ ਚਲਦੀਆ ਨੇ, ਪਰ ਤੇਰੀ ਜੁਦਾਈ ( ਮੌਤ ) ਤੋਂ ਬਾਅਦ ਤੇਰਾ ਇਹ ਬੇਫਿਕਰਾ ਪੁੱਤ ਘਰ ਦਾ ਕਾਫੀ ਫ਼ਿਕਰ ਕਰਨ ਲੱਗ ਗਿਆ ਸੀ ਤੇ ਅੱਜ ਤੱਕ ਕਰ ਰਿਹਾਂ !! ਮੈਨੂੰ ਓਹ ਵੀ ਯਾਦ ਆ ਜਦ ਆਪਾਂ ਕਿਸੇ ਦੇ ਪੈਸੇ ਦੇਣੇ ਸੀ ,ਪਰ ਤੂੰ ਮੈਨੂੰ ਛੋਟਾ ਡੈੱਕ ਲਿਆ ਕੇ ਦਿੱਤਾ ਸੀ !! ਮੈਨੂੰ ਨੀ ਪਤਾ ਮਰਕੇ ਬੰਦੇ ਕਿੱਥੇ ਚਲੇ ਜਾਂਦੇ ਨੇ , ਪਰ ਮੈਂ ਤੈਨੂੰ ਹਮੇਸ਼ਾ ਆਪਣੇ-ਆਪ ਚ ਦੇਖਦਾਂ ਜਦ ਕਿਤੇ ਸਟੇਜ਼ ਤੇ ਹੁੰਨਾਂ ਜਾਂ ਫ਼ਿਲਮ ਕਰ ਰਿਹਾ ਹੁੰਨਾਂ , ਕਿਓੰਕੇ ਓਸ ਸਮੇਂ ਤੇਰੀ ਮਾਣ ਵਾਲੀ ਮੁਸਕਰਾਹਟ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੀ ਆ ।। ਅੱਜ ਸਰੀਰਕ ਰੂਪ ਚ ਬੇਸ਼ਕ ਤੂੰ ਮੇਰੇ ਕੋਲ ਨਹੀਂ ਪਰ ਤੇਰੀਆਂ ਗੱਲਾਂ , ਯਾਦਾਂ ,ਨਸੀਹਤਾਂ ,ਪਿਆਰ ,ਦੁਆਵਾਂ ,ਝਿੜਕਾਂ ਸਭ ਮੈਂ ਸੰਭਾਲ ਰੱਖੀਆਂ ਨੇ , ਹਾਂ ਜੋ ਤੂੰ ਮਾਣ ਨਾਲ ਕਹਿੰਦਾ ਸੀ ਕੇ ਇਹਨੂੰ ਲੋਕੀ ਖੜ ਖੜ ਸੁਣਿਆਂ ਕਰਨਗੇ , ਓਹ ਗੱਲ ਹਮੇਸ਼ਾਂ ਕੰਨਾਂ ਵਿੱਚ ਗੂੰਜ ਦੀ ਆ ਤੇ ਏਸ ਗੱਲ ਨੂੰ , ਏਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਤੇਰਾ ਕਲਾਕਾਰ ਪੁੱਤ ਦਿਨ-ਰਾਤ ਲੱਗਾ ਹੋਇਆ ਤੇ ਤੇਰੇ ਕਹੇ ਮੁਤਾਬਿਕ ਮਿਹਨਤ ਵੀ ਕਰ ਰਿਹਾਂ ਤੇ ਮਰਦੇ ਦਮ ਤੱਕ ਕਰਦਾ ਰਹਾਂਗਾ !! ਤੈਨੂੰ ਯਾਦ ਤਾਂ ਰੋਜ਼ ਕਰੀ ਦਾ , ,ਪਰ ਇਹ ਯਾਦ ਤੇਰੀ ਬਰਸੀ ਨਾਲ ਸਬੰਧਤ ਹੈ !! ਸੋ ਮੈਨੂੰ ਰੋਕੇ ਯਾਦ ਕਰਨ ਨਾਲੋਂ , ਇਹ ਲਿਖ ਕੇ ਯਾਦ ਕਰਨਾ ਚੰਗਾ ਲੱਗਾ , ਕਿਓੰਕੇ ਤੂੰ ਮੇਰੀ ਹੱਸਣ-ਹਸਾਉਣ ਦੀ ਕਲਾ ਜਗਾ ਕੇ ਗਿਆਂ ,ਨਾਂ ਕੇ ਰੋ-ਰੋ ਕੇ ਮਰਨ ਦੀ , ਸੋ ਕੋਸ਼ਿਸ਼ ਕਰਾਂਗਾ ਜ਼ਿੰਦਾਦਿਲੀ ਨਾਲ ਜੀਣ ਦੀ !! ਤੇਰੇ ਬਾਰੇ ਲਿਖਣ ਨੂੰ ਬਹੁਤ ਹੈ , ਕੀ-ਕੀ ਲਿਖਾਂਗਾ !! ਪਰ ਤੂੰ ਜਲਦੀ ਚਲਾ ਗਿਆ ਯਾਰ , ਚਲੋ ਜੋ ਦਾਤੇ ਨੂੰ ਮਨਜ਼ੂਰ !! ਅੱਜ ਤੇਰੇ ਵਿਛੋੜੇ ਵਾਲਾ ਦਿਨ (11-09-2003) ਸੀ ਤੇ ਤੇਰੇ ਨਾਲ ਗੱਲਾਂ ਕਰਨ ਬਹਾਨੇ ਇਹ ਲਿਖਿਆ ਅੱਜ ਤੇਰਾ ਪੁੱਤ ਛੋਟਾ ਜਿਹਾ ਕਲਾਕਾਰ ਬਣ ਗਿਆ !! ਬੀਬੀ ਦੇ ਵਾਲ ਚਿੱਟੇ ਹੋਗੇ ,ਪਰ ਹੁਣ ਮੈਨੂੰ ਓ ਸੁੱਤੇ ਨੂੰ ਕਦੇ ਨੀ ਜਗਾਉਂਦੀ !! ਤੇਰਾ ਛੋਟਾ ਪੁੱਤ ਰਣਬੀਰ ਵਾਲੀਵਾਲ ਦਾ ਖਿਡਾਰੀ ਬਣ ਗਿਆ ਤੇ ਸੁਖ ਨਾਲ 21 ਸਾਲਾਂ ਦਾ ਹੋਗਿਆ !! ਤੇ ਤੈਨੂੰ ਅੱਜ ਵਿਛੜਿਆ 5 ਸਾਲ ਹੋਗੇ ,ਪਿੰਡ ਤੇ ਪੰਜਾਬ ਬਹੁਤ ਬਦਲ ਗਿਆ , ਪਰ ਪਿੰਡ ਦੇ ਸਾਰੇ ਲੋਕੀ ਤੈਨੂੰ ਅੱਜ ਵੀ ਯਾਦ ਕਰਦੇ ਨੇ ਕਿਓੰਕੇ ਤੂੰ ਇੱਕ ਪਤੀ ਜਾਂ ਬਾਪ ਨਹੀਂ , ਸਗੋਂ ਇੱਕ ਚੰਗਾ ਇਨਸਾਨ, ਕਲਾਕਾਰ, ਮਿਹਨਤੀ ਪੁਰਸ਼ , ਸਮਾਜ ਸੇਵੀ ,ਹਰ ਇੱਕ ਦੀ ਮਦਦ ਕਰਨ ਵਾਲਾ ਮਦਦਗਾਰ ਸੀ !! ਜੇ ਮੈਂ ਤੇਰੇ ਪੈਰ ਦੀ ਧੂੜ ਵਰਗਾ ਵੀ ਬਣ ਜਾਵਾਂ ਕਾਫ਼ੀ ਹੈ, ਮੇਰੇ ਵਾਸਤੇ !!
ਪੈਰੀਂ ਪੈਨਾਂ !! ਤੇਰਾ ਕਲਾਕਾਰ ਪੁੱਤ ਰਘਵੀਰ ਸਿੰਘ ਜੋ ਤੇਰੇ ਜਾਣ ਮਗਰੋਂ "ਬੋਲੀ" ਦੇ ਨਾਮ ਨਾਲ ਜਾਣਿਆਂ ਜਾਂਦਾ !! ਮਿੱਸ ਜੂ !!
#RaghveerBoli #MissuPapa

No comments:

Post a Comment

Post Bottom Ad

test banner

Pages