ਪਰਿਵਾਰਕ ਕਾਮੇਡੀ ਫਿਲਮ 'ਕੁੜਮਾਈਆਂ' ਅੱਜ ਤੋਂ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ - Lab Ju

Breaking

Home Top Ad

test banner

Post Top Ad

test banner

Thursday, 13 September 2018

ਪਰਿਵਾਰਕ ਕਾਮੇਡੀ ਫਿਲਮ 'ਕੁੜਮਾਈਆਂ' ਅੱਜ ਤੋਂ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ


ਪੰਜਾਬੀ ਸਿਨੇਮੇ ਦੀਆ ਸ਼ਾਨਦਾਰ ਫ਼ਿਲਮ ਦੀ ਲੜੀ ਚ ਵਾਧਾ ਕਰਦੀ ਇਕ ਹੋਰ ਪੰਜਾਬੀ ਫਿਲਮ 'ਕੁੜਮਾਈਆਂ' ਜੋ ਕਿ ਅੱਜ ਤੋਂ ਸਿਨੇਮਾ ਘਰ ਦਾ ਸ਼ਿੰਗਾਰ ਬਣਨ ਜਾ ਰਹੀ ਹੈ. ਵਿੰਨਰਜ਼ ਪ੍ਰੋਡਕਸ਼ਨ ਵਲੋਂ ਪੇਸ਼ ਅਤੇ ਹਾਸਰੰਗ ਨਾਲ ਲਬਰੇਜ ਇਸ ਫਿਲਮ ਦੀ ਕਹਾਣੀ ਇਕ ਅਜਿਹੇ ਹੀਰੋ ਨੌਜਵਾਨ ਉਪਰ ਅਧਾਰਿਤ ਹੈ. ਜਿਹੜਾ ਕਿ ਅਣਜਾਣਪੁਣੇ ਵਿਚ ਆਪਣੇ ਹੀ ਪਿਆਰ ਨੂੰ ਜੋਖ਼ਮ ਵਿਚ ਪਾ ਲੈਂਦਾ ਹੈ।  ਇਸ ਸਾਰੀ ਸਥਿਤੀ ਨੂੰ  ਕਾਮੇਡੀ ਢੰਗ ਨਾਲ ਪੇਸ਼ ਕੀਤਾ ਗਿਆ ਹੈ. ਇਹ ਫਿਲਮ ਵੀਹ ਕੁ ਵਰੇ ਪਹਿਲਾ ਦੇ ਪੁਰਾਣੇ ਪੰਜਾਬ ਦੇ ਆਮਿਰ ਵਿਰਸੇ ਦੀ ਬਾਤ ਪਾਵੇਗੀ।   ਇਸ ਫਿਲਮ ਜਰੀਏ ਹਰਮਨ ਪਯਾਰੇ ਗਾਇਕ ਹਰਜੀਤ ਹਰਮਨ ਪੋਲੀਵੁਡ ਚ ਬਤੋਰ ਹੀਰੋ ਸ਼ੁਰੂਆਤ  ਕਰ ਰਹੇ ਹਨ. ਫਿਲਮ ਦੀ ਹੀਰੋਇਨ ਜਪੁਜੀ ਖੈਰਾ ਹੈ.  

kurmaiya movie poster pollywood

ਹੱਸਿਆ ਦੀ ਫੁੱਲ ਦੋਜ ਦਿੰਦੀ ਇਸ ਫਿਲਮ ਨੂੰ ਮਨਜੀਤ ਟੋਨੀ ਅਤੇ ਪ੍ਰਸਿੱਧ ਅਦਾਕਾਰ ਗੁਰਮੀਤ ਸਾਜਨ ਵਲੋਂ ਡਾਇਰੈਕਟ ਕੀਤਾ ਗਿਆ ਹੈ।  ਫਿਲਮ ਦੀ ਕਹਾਣੀ ਮਨਜੀਤ ਟੋਨੀ ਨੇ ਲਿਖੀ ਹੈ ਅਤੇ ਡਾਇਲੋਗ ਗੁਰਮੀਤ  ਸਾਜਨ  ਜੀ ਨੇ ਲਿਖੇ ਹਨ।  ਫਿਲਮ ਦਾ ਸਕ੍ਰੀਨਪਲੇ ਰਾਜੂ ਵਰਮਾ ਦਾ ਹੈ।  ਫਿਲਮ ਨੂੰ ਗੁਰਮੇਲ ਬਰਾੜ ਅਤੇ ਗੁਰਮੀਤ ਸਾਜਨ ਨੇ ਪ੍ਰੋਡਿਊਸ ਕੀਤਾ ਹੈ.  ਸਤਨਾਮ ਬਤਰਾ ਤੇ ਗੁਰਮੀਤ ਸਿੰਘ ਫਿਲਮ ਦੇ ਕੋ-ਪ੍ਰੋਡੂਸਰ ਹਨ. ਫਿਲਮ ਵਿੱਚ ਨਿਰਮਲ ਰਿਸ਼ੀ,ਅਨੀਤਾ ਦੇਵਗਨ,ਹਰਦੀਪ ਗਿੱਲ,ਹੌਬੀ ਧਾਲੀਵਾਲ,ਪਰਮਿੰਦਰ ਗਿੱਲ,ਗੁਰਮੀਤ ਸਾਜਨ,ਪ੍ਰਕਾਸ਼ ਗਾਧੂ,ਹਰਬੀ ਸੰਘਾ,ਬਾਲ ਕਲਾਕਾਰ ਅਨਮੋਲ ਵਰਮਾ,ਅਜੇੈ ਸੇਠੀ,ਅਮਨ ਸੇਖੋ,ਰਾਖੀ ਹੁੰਦਲ,ਰਮਣੀਕ ਸੰਧੂ,ਜਸ਼ਨਜੀਤ ਗੋਸ਼ਾ,ਜਸਬੀਰ ਜੱਸੀ ਵੀ ਅਹਿਮ ਭੂਮਿਕਾ ਨਿਭਾਂ ਰਹੇ ਹਨ।ਇਸਦੀ ਸੂਟਿੰਗ ਮੋਗਾ,ਫਰੀਦਕੋਟ ਦੇ ਆਸ-ਪਾਸ ਦੇ ਪਿੰਡਾ ਦੀਆ ਖੂਬਸੂਰਤ ਲੋਕੇਸ਼ਨਾ ਉੱਪਰ ਕੀਤੀ ਗਈ ਹੈ ।ਫਿਲਮ ਦਾ ਸੰਗੀਤ ਗੁਰਮੀਤ ਸਿੰਘ,ਜੁਆਏ -ਅਤੁਲ,ਅਤੇ ਮਿਕਸ ਸਿੰਘ ਵੱਲੋ ਤਿਆਰ ਕੀਤਾ ਜਾ ਰਿਹਾ ਹੈ।ਇਸਦੇ ਗੀਤ ਵਿੱਕੀ ਧਾਲੀਵਾਲ,ਬਚਨ ਬੇਦਿਲ,ਰਾਜੂ ਵਰਮਾ,ਹੁਰਾ ਵੱਲੋ ਕਲਮਬੰਧ ਕੀਤੇ ਗਏ ਹਨ।ਜਿਨ੍ਹਾ ਨੂੰ ਖੂਬਸੂਰਤ ਆਵਾਜਾ ਦੇ ਮਾਲਕ ਨਛੱਤਰ ਗਿੱਲ,ਹਰਜੀਤ ਹਰਮਨ,ਗੁਰਨਾਮ ਭੁੱਲਰ,ਮੰਨਤ ਨੂਰ,ਜਸਪਿੰਦਰ ਨਰੂਲਾ,ਗੁਰਮੇਲ ਬਰਾੜ,ਵੱਲੋ ਗਾਇਆ ਗਿਆ ਹੈ। ਕੁੜਮਾਈਆਂ ਫਿਲਮ ਅੱਜ ਤੋਂ ਵਿਸ਼ਵ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ.


ਦੀਪ ਸੰਦੀਪ 
9501375047

No comments:

Post a Comment

Post Bottom Ad

test banner

Pages