ਪੰਜਾਬੀ ਗਾਇਕ ਸ਼ੇਰੀ ਮਾਨ ਨੂੰ ਜਨਮਦਿਨ ਦਿਆ ਮੁਬਾਰਕਾ । - Lab Ju

Breaking

Home Top Ad

test banner

Post Top Ad

test banner

Tuesday, 11 September 2018

ਪੰਜਾਬੀ ਗਾਇਕ ਸ਼ੇਰੀ ਮਾਨ ਨੂੰ ਜਨਮਦਿਨ ਦਿਆ ਮੁਬਾਰਕਾ ।





ਪੰਜਾਬੀ ਗਾਇਕ ਅਦਾਕਾਰ ਤੇ ਇੱਕ ਬਹੁਤ ਵਧੀਆ ਇਨਸਾਨ ਸ਼ੈਰੀ ਮਾਨ ਉਸ ਦਾ ਜਨਮ ਮੁਹਾਲੀ ਵਿੱਚ 12 ਸਤੰਬਰ 1982 ਨੂੰ ਸਰਦਾਰ ਬਲਬੀਰ ਸਿੰਘ ਅਤੇ ਸਰਦਾਰਨੀ ਹਰਮੇਲ ਕੌਰ ਦੇ ਘਰ ਹੋਇਆ ਸੀ। ਉਸ ਦੀ ਇੱਕ ਭੈਣ ਅਤੇ ਇੱਕ ਭਰਾ ਹੈ। ਉਸ ਨੇ ਮੁਹਾਲੀ ਤੋਂ ਮੈਟਰਿਕ ਕੀਤੀ ਅਤੇ ਜੀਟੀਵੀ ਕਾਲਜ ਰੋਡੇ, ਮੋਗਾ ਤੋਂ ਸਿਵਲ ਇੰਜੀਨੀਅਰਿੰਗ। ਪੜ੍ਹਾਈ ਖ਼ਤਮ ਕਰਨ ਉਪਰੰਤ ਉਹ ਵਾਪਸ ਮੋਹਾਲੀ ਆ ਗਿਆ ਅਤੇ ਇੱਕ ਸਿਵਲ ਇੰਜੀਨੀਅਰ ਦੇ ਤੌਰ ਤੇ ਕੰਮ ਕਰਨ ਲੱਗਾ। 


ਸ਼ੈਰੀ ਮਾਨ ਹਮੇਸ਼ਾ ਸੰਗੀਤ ਦਾ ਬਹੁਤ ਸ਼ੌਕੀਨ ਸੀ ਅਤੇ ਉਹ ਹਮੇਸ਼ਾ ਆਪਣੇ ਵਿਹਲੇ ਸਮੇਂ ਗਾਉਣ ਵਿੱਚ ਮਸਤ ਰਹਿੰਦਾ। ਫਿਰ ਉਸ ਨੇ ਦੋਸਤਾਂ ਦੀਆਂ ਮਹਿਫਲਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੋਸਤ ਉਸ ਦੇ ਗੀਤਾਂ ਅਤੇ ਉਸ ਦੀ ਅਵਾਜ਼ ਨੂੰ ਬਹੁਤ ਪਸੰਦ ਕਰਦੇ। ਉਨ੍ਹਾਂ ਨੇ ਉਸਨੂੰ ਇੱਕ ਪੇਸ਼ੇਵਰ ਗਾਇਕ ਬਣਨ ਲਈ ਉਤਸਾਹਿਤ ਕੀਤਾ। ਪਰ ਉਸ ਵੇਲੇ ਤੱਕ ਕੈਰੀਅਰ ਦੇ ਤੌਰ ਤੇ ਸ਼ੈਰੀ ਨੇ ਗਾਉਣ ਦੀ ਚੋਣ ਕਰਨ ਬਾਰੇ ਸੋਚਿਆ ਨਹੀਂ ਸੀ। 


ਉਹਨਾ ਦਾ ਸਭ ਤੋਂ ਪਹਿਲਾ ਗਾਣਾ ਆਇਆ ‘ਕੁੜਿਆ ਤੇ ਬੱਸਾ’ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਇਹ ਗਾਣਾ ਕਿਸਦਾ ਹੈ। ਪਰ ਜਦੋਂ ਉਹਨਾ ਦਾ ਗਾਣਾ ਆਇਆ “ਯਾਰ ਅਨਮੁੱਲੇ” ਤਾ ਉਸ ਗਾਣੇ ਨੇ ਸਾਰੇ ਗਾਣਿਆ ਦੇ ਰਿਕਾਰਡ ਤੋੜ ਦਿੱਤੇ। ਤੇ ਉਸ ਦਿਨ ਤੋਂ ਹੀ ਉਹਨਾ ਦੇ ਕੈਰਿਅਰ ਦੀ ਸਹੀ ਸੁਰੂਆਤ ਹੋਈ ਤੇ ਉਹਨਾ ਨੇ ਫਿਰ ਕਦੀ ਵੀ ਮੁੜ ਕੇ ਵਾਪਿਸ ਨਹੀ ਵੇਖਿਆ । ਉਹਨਾ ਨੇ ਉਸ ਤੋਂ ਬਾਅਦ ਕਈ ਫਿਲਮਾ ਕੀਤੀਆ ਜੋਂ ਜਿਆਦਾ ਹਿੱਟ ਨਹੀਂ ਹੋ ਸਕੀਆ ਪਰ ਉਹਨਾ ਦੀ ਮਿੱਠੀ ਆਵਾਜ ਅੱਜ ਵੀ ਸਾਰਿਆ ਦੇ ਦਿਲਾ ਤੇ ਰਾਜ ਕਰਦੀ ਹੈ। ਉਹਨਾ ਦੀ ਆਉਣ ਵਾਲੀ ਫਿਲਮ ਲਈ ਉਹਨਾ ਨੂੰ ਸ਼ੁੱਭ ਇਸ਼ਾਵਾ। ਉਹਨਾ ਦੇ ਜਨਮਦਿਨ ਤੇ ਮੇਰੇ ਵੱਲੋਂ ਤੇ ਸਾਡੀ ਪੂਰੀ ਪਾਲਿਵੁਡ ਲਾਇਫ ਦੀ ਟੀਮ ਵੱਲੋਂ ਉਹਨਾਂ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਜੀ ਉਹਨਾਂ ਦੇ ਸਿਰ ਤੇ  ਮਹਿਰ ਭਰਿਆ ਹੱਥ ਰੱਖਣ ਤੇ ਉਹ ਆਪਣੀ ਆਵਾਜ ਨਾਲ ਪੰਜਾਬੀ ਕਲਾ ਦੀ ਸੇਵਾ ਕਰਦੇ ਰਹਿਣ। #pollywoodlife #lyricist_rana_bamrah

No comments:

Post a Comment

Post Bottom Ad

test banner

Pages