'ਸੰਨ ਆਫ ਮਨਜੀਤ ਸਿੰਘ' ਫਿਲਮ ਦਾ ਪੋਸਟਰ ਰਿਲੀਜ਼ - Lab Ju

Breaking

Home Top Ad

kala-shah-kala-1-1

Post Top Ad

Monday, 10 September 2018

demo-image

'ਸੰਨ ਆਫ ਮਨਜੀਤ ਸਿੰਘ' ਫਿਲਮ ਦਾ ਪੋਸਟਰ ਰਿਲੀਜ਼

kala-shah-kala-1-1
41398341_10216579643348009_4620238397825351680_n

ਕਪਿਲ ਸ਼ਰਮਾ ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਗਈ ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ। ਫਿਲਮ ਦੇ ਪੋਸਟਰ 'ਚ ਗੁਰਪ੍ਰੀਤ ਘੁੱਗੀ ਇਕ ਲੜਕੇ ਨੂੰ ਚੁੱਕੀ ਨਜ਼ਰ ਆ ਰਹੇ ਹਨ। ਪੋਸਟਰ 'ਚ ਗੁਰਪ੍ਰੀਤ ਘੁੱਗੀ ਕਾਫੀ ਸਾਧਾਰਨ ਲੁੱਕ 'ਚ ਹਨ। ਇਸ ਫਿਲਮ ਨੂੰ ਵਿਕਰਮ ਗਰੋਵਰ ਨੇ ਡਾਇਰੈਕਟ ਕੀਤਾ ਹੈ, ਜਿਹੜੀ 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

'ਸੰਨ ਆਫ ਮਨਜੀਤ ਸਿੰਘ' ਫਿਲਮ 'ਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ, ਜਦਕਿ ਇਸ ਦੇ ਡਾਇਲਾਗਸ ਸੁਰਮੀਤ ਮਾਵੀ ਨੇ ਲਿਖੇ ਹਨ। ਫਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਦਿੱਤਾ ਹੈ। ਇਸ ਦੇ ਗੀਤ ਗੁਰਪ੍ਰੀਤ ਘੁੱਗੀ, ਸਿਧਾਂਤ ਕੌਸ਼ਲ ਤੇ ਦੀਪ ਪੱਡਾ ਨੇ ਲਿਖੇ ਹਨ। 

No comments:

Post a Comment

Post Bottom Ad

Pages

Contact Form

Name

Email *

Message *