ਇਸ ਸਾਲ ਆਮਿਰ ਖਾਨ ਦੀ ਸਭ ਤੋਂ ਵਧ ਉਡੀਕੀ ਜਾ ਰਹੀ ਫਿਲਮ 'ਠਗਸ ਆਫ ਹਿੰਦੁਸਤਾਨ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਕੁਝ ਦਿਨਾਂ ਤੋਂ ਆਮਿਰ ਇਸ ਫਿਲਮ ਲਈ ਲਗਾਤਾਰ ਸੁਰਖੀਆਂ 'ਚ ਰਹੇ ਹਨ। ਪਹਿਲਾਂ ਤਾਂ ਇਕ-ਇਕ ਕਰਕੇ ਫਿਲਮ ਦੇ ਸਾਰੇ ਕਿਰਦਾਰਾਂ ਦੇ ਨਾਂ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤੇ ਗਏ। ਹੁਣ ਫਿਲਮ ਦਾ ਟਰੇਲਰ ਆ ਗਿਆ ਹੈ। ਫਿਲਮ 'ਚ 1795 ਦੇ ਸਮੇਂ ਦੀ ਕਹਾਣੀ ਨੂੰ ਦਿਖਾਇਆ ਜਾ ਰਿਹਾ ਹੈ। ਜਦੋਂ ਈਸਟ ਇੰਡੀਆ ਕੰਪਨੀ ਭਾਰਤ ਆਈ ਸੀ। ਇਸ ਕੰਪਨੀ ਨੇ ਆਪਣੀ ਹਕੂਮਤ ਸ਼ੁਰੂ ਕੀਤੀ ਤਾਂ ਇਕ ਵਿਅਕਤੀ ਇਨ੍ਹਾਂ ਵਿਰੁੱਧ ਸੀ, ਜੋ ਹੈ 'ਆਜ਼ਾਦ' ਭਾਵ ਅਮਿਤਾਭ ਬੱਚਨ ਤੇ ਜ਼ਫੀਰਾ ਭਾਵ ਫਾਤਿਮਾ ਸ਼ੇਖ।ਇਸ ਤੋਂ ਬਾਅਦ ਆਜ਼ਾਦ ਦਾ ਮੁਕਾਬਲਾ ਕਰਨ ਲਈ ਅੰਗਰੇਜ਼ ਸਰਕਾਰ ਉਸ ਵਰਗਾ ਇਕ ਠੱਗ ਨੂੰ ਲੱਭਦੇ ਹਨ, ਜੋ ਫਿਰੰਗੀ ਯਾਨੀ ਆਮਿਰ ਖਾਨ ਹੈ। ਹੁਣ ਫਿਲਮ 'ਚ ਕੈਟਰੀਨਾ ਦੀ ਐਂਟਰੀ ਵੀ ਹੈ ਪਰ ਟਰੇਲਰ 'ਚ ਦਿਖਾਇਆ ਹੈ ਕਿ ਆਮਿਰ ਤੇ ਅਮਿਤਾਭ ਦਾ ਟਾਕਰਾ ਹੁੰਦਾ ਹੈ। ਫਿਲਮ 8 ਨਵੰਬਰ ਨੂੰ ਰਿਲੀਜ਼ ਹੋਵੇਗੀ.
Post Top Ad

Thursday, 27 September 2018

'ਠਗਸ ਆਫ ਹਿੰਦੁਸਤਾਨ' ਦਾ ਧਮਾਕੇਦਾਰ ਟਰੇਲਰ ਰਿਲੀਜ਼
Subscribe to:
Post Comments (Atom)
Post Bottom Ad

No comments:
Post a Comment