ਸ਼੍ਰੋਮਣੀ ਕਮੇਟੀ ਵੱਲੋਂ ਬਾਲੀਵੁੱਡ ਫਿਲਮ 'ਮਨਮਰਜ਼ੀਆਂ' ਦੇ ਕੁਝ ਸੀਨ 'ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਫਿਲਮ ਨਿਰਮਾਤਾ ਨੇ ਇਹ ਸੀਨ ਹਟਾਏ ਜਾਣ ਦਾ ਐਲਾਨ ਕੀਤਾ ਹੈ। ਦਰਅਸਲ ਐਸਜੀਪੀਸੀ ਨੇ ਫਿਲਮ 'ਚ ਅਭਿਸ਼ੇਕ ਬੱਚਨ ਨੂੰ ਸਿੱਖ ਦੇ ਕਿਰਦਾਰ 'ਚ ਸਿਗਰਟ ਪੀਂਦਿਆਂ ਦਿਖਾਏ ਜਾਣ 'ਤੇ ਇਤਰਾਜ਼ ਜਤਾਇਆ ਸੀ ਤੇ ਫਿਲਮ ਦੀ ਸਮੁੱਚੀ ਟੀਮ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਫਿਲਮ ਨਿਰਮਾਤਾਵਾਂ ਨੇ ਇਹ ਸੀਨ ਹਟਾਉਣ ਲਈ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਕੋਲ ਪਹੁੰਚ ਕੀਤੀ। ਫਿਲਮ 'ਚੋਂ ਜਿਹੜੇ ਤਿੰਨ ਸੀਨ ਕੱਟੇ ਗਏ ਹਨ ਉਨ੍ਹਾਂ 'ਚ ਅਭਿਸ਼ੇਕ ਬੱਚਨ ਵੱਲੋਂ ਸਿਗਰਟ ਪੀਣ ਦਾ 29 ਸਕਿੰਟ ਦਾ ਸੀਨ, ਇਕ ਗੁਰਦੁਆਰੇ 'ਚ ਤਾਪਸੀ ਪੰਨੂੰ ਤੇ ਅਭਿਸ਼ੇਕ ਦੇ ਦਾਖਲ ਹੋਣ ਦਾ ਇਕ ਮਿੰਟ ਦਾ ਸੀਨ ਤੇ ਤਾਪਸੀ ਦੇ ਸਿਗਰਟ ਪੀਣ ਦਾ 11 ਸਕਿੰਟ ਦਾ ਸੀਨ ਸ਼ਾਮਿਲ ਹੈ।
ਇਹ ਤਬਦੀਲੀ ਮਹਾਂਨਗਰਾਂ 'ਚ ਅੱਜ ਤੋਂ ਲਾਗੂ ਕੀਤੀ ਗਈ ਹੈ ਜਦਕਿ ਸ਼ੁੱਕਰਵਾਰ ਤੋਂ ਬਾਅਦ ਸਮੁੱਚੇ ਦੇਸ਼ 'ਚ ਇਹ ਤਬਦੀਲੀ ਹੋ ਜਾਵੇਗੀ। ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਇਸ ਮੁੱਦੇ ਨੂੰ ਸਿਆਸ ਰੰਗਤ ਨਹੀਂ ਦੇਣੀ ਚਾਹੀਦੀ।
Source -ABP
No comments:
Post a Comment