ਫ਼ਿਲਮ ‘ਚ ਸਿੱਖ ਨੌਜਵਾਨ ਰੌਬੀ ਨੂੰ ਸਿਗਰੇਟ ਪੀਂਦੇ ਦਿਖਾਇਆ ਗਿਆ ਹੈ। ਇਸ ਕਾਰਨ ਸਿੱਖਾਂ ਨੇ ਫ਼ਿਲਮ ਨੂੰ ਦਿੱਲੀ ‘ਚ ਚੱਲਦੇ ਹੋਏ ਹੀ ਬੰਦ ਕਰਵਾ ਦਿੱਤਾ। ਬੀਤੇ ਦਿਨੀਂ ਅਨੁਰਾਗ ਨੇ ਆਪਣੀ ਇਸ ਮੁੱਦੇ ‘ਤੇ ਸਫਾਈ ਵੀ ਦਿੱਤੀ ਤੇ ਮੁਆਫੀ ਵੀ ਮੰਗੀ ਸੀ। ਹੁਣ ਬਿਨਾ ਡਾਇਰੈਕਟਰ ਤੋਂ ਫ਼ਿਲਮ ਦਾ ਇੱਕ ਸੀਨ ਹਟਾ ਦਿੱਤਾ ਗਿਆ ਜਿਸ ‘ਤੇ ਅਨੁਰਾਗ ਦੇ ਨਾਲ-ਨਾਲ ਫ਼ਿਲਮ ਦੀ ਲੀਡ ਐਕਟਰਸ ਤਾਪਸੀ ਪਨੂੰ ਨੇ ਸੋਸ਼ਲ ਮੀਡੀਆ ‘ਤੇ ਜੰਮ ਕੇ ਆਪਣਾ ਗੁੱਸਾ ਕੱਢਿਆ ਹੈ।
ਤਾਪਸੀ ਨੇ ਪਹਿਲਾਂ ਤਾਂ ਆਪਣੀ ਨਾਰਾਜ਼ਗੀ ਨੂੰ ਜ਼ਾਹਿਰ ਕਰਦੇ ਹੋਏ ਲਿਖਿਆ, "ਮੈਨੂੰ ਯਕੀਨ ਹੈ ਕਿ ਇਸ ਐਡਿਟ ਤੋਂ ਬਾਅਦ ਹੁਣ ਕੋਈ ਸਿੱਖ ਸਮੋਕ ਨਹੀਂ ਕਰੇਗਾ ਤੇ ਕੋਈ ਵੀ ਔਰਤ ਗੁਰਦੁਆਰੇ ‘ਚ ਵਿਆਹ ਕਰਨ ਸਮੇਂ ਕਿਸੇ ਹੋਰ ਬਾਰੇ ਨਹੀਂ ਸੋਚੇਗੀ...ਇਹ ਤੈਅ ਕਰੇਗਾ ਕਿ ਮੇਰਾ ਧਰਮ ਕਿੰਨਾ ਸੁੰਦਰ, ਸਹੀ ਤੇ ਸ਼ਾਂਤੀਪੂਰਨ ਹੈ।"
ਉਨ੍ਹਾਂ ਨੇ ਲਿਖਿਆ, ''ਮੈਨੂੰ ਯਕੀਨ ਹੈ ਕਿ ਵਾਹਿਗੁਰੂ ਨੇ ਜ਼ਰੂਰ ਸ਼ਰਾਬ ਪੀਣ ਦੀ ਇਜਾਜ਼ਤ ਦਿੱਤੀ ਹੋਵੇਗੀ ਪਰ ਸਿਗਰੇਟ ਪੀਣੀ ਨਹੀਂ। ਨਹੀਂ ਤਾਂ ਇੰਨੇ ਸਮਝਦਾਰ, ਪਵਿੱਤਰ ਤੇ ਧਾਰਮਿਕ ਲੋਕ ਵਿਰੋਧ ਕਿਉਂ ਕਰਦੇ? ਇਸ ਤੋਂ ਬਾਅਦ ਤਾਪਸੀ ਦੇ ਇਸ ਟਵੀਟ 'ਤੇ ਉਸ ਨੂੰ ਕਈ ਤਰ੍ਹਾਂ ਦੇ ਰਿਐਕਸ਼ਨ ਮਿਲੇ।
ਦੱਸਣਯੋਗ ਹੈ ਕਿ ਤਾਪਸੀ ਦੇ ਟਵੀਟਸ ਤੋਂ ਬਾਅਦ ਵੱਖ-ਵੱਖ ਲੋਕ ਟਵਿਟਰ 'ਤੇ ਉਸ ਨਾਲ ਬਹਿਸ ਕਰ ਰਹੇ ਹਨ। ਹਾਲਾਂਕਿ ਤਾਪਸੀ ਵੀ ਦਲੇਰੀ ਨਾਲ ਜਵਾਬ ਦੇ ਰਹੀ ਹੈ। ਇਸ ਸਿਲਸਿਲੇ 'ਚ ਉਸ ਨੇ ਲਿਖਿਆ ਕਿ ਫਿਲਮ ਤੋਂ ਸੀਨ ਕੱਟੇ ਜਾਣ ਤੋਂ ਬਾਅਦ ਵਹਿਗੁਰੂ ਖੁਸ਼ ਹੋ ਕੇ ਸਾਰਿਆਂ ਨੂੰ ਸਵਰਗ ਬੁਲਾਉਣਗੇ, ਮੈਂ ਪੈਕਿੰਗ ਵੀ ਸ਼ੁਰੂ ਕਰ ਦਿੱਤੀ। ਤੁਸੀਂ ਪੈਕਿੰਗ ਕੀਤੀ।
No comments:
Post a Comment