ਪੰਜਾਬੀ ਫ਼ਿਲਮਾ ਦਾ ਸੁਨਹਿਰਾ ਦੋਰ ਚੱਲ ਰਿਹਾ ਹੈ ਫਿਲਮ ਇੰਡਸਟਰੀ ਦੇ ਡਾਇਰੈਕਟਰ, ਪ੍ਰੋਡੂਸਰ, ਅਦਾਕਾਰ, ਤੇ ਹੋਰ ਸੱਜਣ ਆਏ ਦਿਨ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਜਾਣਕਾਰੀ ਦਿੰਦੇ ਨੇ। ਜੋ ਸਭ ਨੂੰ ਹੈਰਾਨ ਕਰ ਦਿੰਦੀ ਹੈ ਕੇ 2019 ਵਿਚ ਏਨੀਆਂ ਫ਼ਿਲਮਾਂ। ਇਹ ਤਾਂ ਪੰਜਾਬੀ ਸਿਨੇਮੇ ਲਈ ਮਾਨ ਵਾਲੀ ਗੱਲ ਹੈ।
ਹੁਣ ਗੱਲ ਕਰਦੇ ਆ 2 ਹੋਰ ਨਵੀਆਂ ਫ਼ਿਲਮਾਂ ਦੀ। ਪ੍ਰੋਡੂਸਰ ਅਵਤਾਰ ਸਿੰਘ ਬਲ ਤੇ ਬਿਕਰਮ ਬਲ ਵਲੋਂ ਆਪਣੇ ਨਵੇਂ ਪ੍ਰੋਡਕਸ਼ਨ ਹਾਊਸ ਜਿਸ ਦਾ ਨਾਮ ਬੁਮਬਲ ਬੀ ਪ੍ਰੋਡਕਸ਼ਨ ਹੈ ਨੇ ਆਪਣੀਆਂ ਆਉਣ ਵਾਲੀਆਂ 2 ਫ਼ਿਲਮਾਂ ਦੀ ਘੋਸ਼ਣਾ ਕਰ ਦਿਤੀ ਹੈ।
ਪਹਿਲੀ ਹੈ ਲੁੱਕਣ ਮੀਚੀ, ਇਸ ਫ਼ਿਲਮ ਨਾਲ ਪੰਜਾਬੀ ਸਿੰਗਰ ਤੇ ਅਦਾਕਾਰ ਪ੍ਰੀਤ ਹਰਪਾਲ ਪੋਲੀਵੁਡ ਚ ਵਾਪਸੀ ਕਰ ਰਹੇ ਨੇ। ਫਿਲਮ ਇਸ ਲਈ ਵੀ ਖਾਸ ਹੋਵੇਗੀ ਕਿ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਜੋੜੀ ਇਸ ਫ਼ਿਲਮ ਚ ਨਜ਼ਰ ਆਵੇਗੀ, ਬਾਕੀ ਸਟਾਰਕਾਸਟ ਦੀ ਗੱਲ ਕਰੀਏ ਤਾਂ। ਮੈਂਡੀ ਤੱਖਰ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅੰਮ੍ਰਿਤ ਔਲਖ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਬੀ ਐਨ ਸ਼ਰਮਾ ਵੀ ਨਜ਼ਰ ਆਉਣਗੇ।
ਦੂਸਰੀ ਫਿਲਮ ਹੈ ਜੀ ਪਾਨ ਦੀ ਬੇਗੀ ਜਿਸ ਵਿਚ ਗੁਰਪ੍ਰੀਤ ਘੁੱਗੀ ਨਜ਼ਰ ਆਉਣਗੇ। ਬਾਕੀ ਸਟਾਰਕਾਸਟ ਅਜੇ ਫਾਈਨਲ ਨਹੀਂ ਹੈ।
ਦੋਵਾਂ ਫ਼ਿਲਮਾਂ ਨੂੰ ਰਾਜੂ ਵਰਮਾ ਨੇ ਲਿਖਿਆ ਹੈ ਤੇ ਐੱਮ ਹੁੰਦਲ ਡਾਇਰੈਕਟ ਕਰਨਗੇ।
ਹੋਰ ਜਾਣਕਾਰੀ ਲਈ ਜੁੜੇ ਰਹੋ ਪੋਲੀਵੁਡ ਲਾਈਫ ਨਾਲ
ਧੰਨਵਾਦ
No comments:
Post a Comment