ਬੱਚਿਆਂ ਤੇ ਮਾਪਿਆਂ ਵਿਚਾਲੇ ਮਤਭੇਦ ਨੂੰ ਪੇਸ਼ ਕਰਦੀ ਹੈ 'ਸੰਨ ਆਫ ਮਨਜੀਤ ਸਿੰਘ' ਦੇਖੋ ਟਰੇਲਰ - Lab Ju

Breaking

Home Top Ad

kala-shah-kala-1-1

Post Top Ad

Wednesday, 26 September 2018

demo-image

ਬੱਚਿਆਂ ਤੇ ਮਾਪਿਆਂ ਵਿਚਾਲੇ ਮਤਭੇਦ ਨੂੰ ਪੇਸ਼ ਕਰਦੀ ਹੈ 'ਸੰਨ ਆਫ ਮਨਜੀਤ ਸਿੰਘ' ਦੇਖੋ ਟਰੇਲਰ

kala-shah-kala-1-1
maxresdefault

12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿਤਾ ਗਿਆ। ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕੇ ਫਿਲਮ ਬਾਕਸਆਫ਼ਿਸ ਤੇ ਹਿੱਟ ਸਾਬਿਤ ਹੋਵੇਗੀ।  ਪੰਜਾਬੀ ਫਿਲਮਾਂ ਵਿੱਚੋ ਇਹ ਇਕ ਖਾਸ ਕਿਸਮ ਦੀ ਫਿਲਮ ਹੋਵੇਗੀ, ਜਿਸ ਵਿਚ ਇਕ ਬਹੁਤ ਸੋਹਣਾ ਸੰਦੇਸ਼ ਦਿੱਤਾ ਗਿਆ ਹੈ. ਫਿਲਮ ਬਾਕੀ ਫ਼ਿਲਮਾਂ ਨਾਲੋਂ ਹਟ ਕੇ ਹੈ।  ਜਿਸ ਨੂੰ ਹਰ ਵਰਗ ਦੇ ਲੋਕ ਪਸੰਦ ਕਰਨਗੇ।   ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।



ਦੱਸਣਯੋਗ ਹੈ ਕਿ ਫਿਲਮ 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ।

ਫਿਲਮ ਨੂੰ ਡਾਇਰੈਕਟ ਵਿਕਰਮ ਗਰੋਵਰ ਨੇ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਫਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ,

No comments:

Post a Comment

Post Bottom Ad

Pages

Contact Form

Name

Email *

Message *