ਡਾਇਰੈਕਟਰ ਸ਼੍ਰੀਨਾਰਾਇਣ ਸਿੰਘ ਦੀ ਡਾਇਰੈਕਸ਼ਨ ‘ਚ ਬਿਜਲੀ ਚੋਰੀ ਤੇ ਭ੍ਰਿਸ਼ਟਾਰਾਰ ‘ਤੇ ਬਣੀ ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦਾ ਟ੍ਰੇਲਰ ਸਾਹਮਣੇ ਆ ਗਿਆ ਹੈ। ਫ਼ਿਲਮ ‘ਚ ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਨਾਲ ਯਾਮੀ ਗੌਤਮ ਵੀ ਹੈ। ਫ਼ਿਲਮ ਦੇ ਟ੍ਰੇਲਰ ਦੀ ਸ਼ੂਰੂਆਤ ‘ਚ ਮਸਤੀ ਹੈ। ਇਸ ਦੇ ਨਾਲ ਹੀ ਵਾਰ-ਵਾਰ ਬਿਜਲੀ ਕੱਟ ਦੀ ਪ੍ਰੇਸ਼ਾਨੀ ਨੂੰ ਦਿਖਾਇਆ ਗਿਆ ਹੈ।
ਫ਼ਿਲਮ ‘ਚ ਉਤਰਾਖੰਡ ਦੀ ਬੈਕਗ੍ਰਾਉਂਡ ਨੂੰ ਦਿਖਾਇਆ ਗਿਆ ਹੈ। ਸ਼ਾਹਿਦ ਤੇ ਸ਼ਰਧਾ ਇਸ ‘ਚ ਚੰਗੀ ਪਹਾੜੀ ਭਾਸ਼ਾ ਬੋਲਦੇ ਨਜ਼ਰ ਆ ਰਹੇ ਹਨ। ਟ੍ਰੇਲਰ ‘ਚ ਦਿਵਯਾਂਦੂ ਸ਼ਰਮਾ ਵੀ ਅਹਿਮ ਰੋਲ ਪਲੇਅ ਕਰ ਰਹੇ ਹਨ। ਫ਼ਿਲਮ ‘ਚ ਸ਼ਾਹਿਦ ਤੇ ਯਾਮੀ ਵਕੀਲ ਦਾ ਰੋਲ ਕਰ ਰਹੇ ਹਨ ਜੋ ਬਿਜਲੀ ਚੋਰੀ ਦੇ ਇੱਕ ਕੇਸ ਕਾਰਨ ਕੋਰਟ ਰੂਮ ‘ਚ ਭਿੜਦੇ ਹਨ।

ਕਹਾਣੀ ਇੱਕ 54 ਲੱਖ ਦੇ ਬਿਜਲੀ ਦੇ ਬਿੱਲ ਦੀ ਹੈ, ਜਿਸ ਨੂੰ ਇੱਕ ਆਮ ਆਦਮੀ ‘ਤੇ ਜ਼ਬਰਦਸਤੀ ਥੋਪਿਆ ਜਾਂਦਾ ਹੈ। ਫ਼ਿਲਮ ਦਾ ਟ੍ਰੇਲਰ ਤੁਹਾਨੂੰ ਰੁਵਾਉਣ ਦੇ ਨਾਲ-ਨਾਲ ਹਸਾਉਣ ਦਾ ਕੰਮ ਵੀ ਕਰਦਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਸ਼ਾਹਿਦ ਨੇ ਆਪਣੀ ਇਸ ਫ਼ਿਲਮ ਦੇ ਬੈਕ-ਟੂ-ਬੈਕ ਤਿੰਨ ਪੋਸਟਰ ਰਿਲੀਜ਼ ਕੀਤੇ ਹਨ।
No comments:
Post a Comment