‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦਾ ਟ੍ਰੇਲਰ ਰਿਲੀਜ਼ - Lab Ju

Breaking

Home Top Ad

test banner

Post Top Ad

test banner

Friday, 10 August 2018

‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦਾ ਟ੍ਰੇਲਰ ਰਿਲੀਜ਼


ਦਿਓਲ ਪਰਿਵਾਰ ਜਲਦੀ ਹੀ ਸਿਨੇਮਾਘਰਾਂ ‘ਚ ਧਮਾਕਾ ਕਰਨ ਵਾਲੀ ਹੈ। ਦਿਓਲ ਆਪਣੀ ਪਾਗਲਪੰਤੀ ਨਾਲ ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਨਾਲ ਖੂਬ ਹਸਾਉਣਗੇ। ਫ਼ਿਲਮ ‘ਚ ਧਰਮਿੰਦਰ, ਬੌਬੀ ਤੇ ਸੰਨੀ ਦੇ ਨਾਲ-ਨਾਲ ਰੇਖਾ, ਸ਼ਤਰੁਘਨ ਸਿਨ੍ਹਾ, ਸੋਨਾਕਸ਼ੀ ਤੇ ਸਲਮਾਨ ਖ਼ਾਨ ਵੀ ਨਜ਼ਰ ਆਉਣਗੇ।

ਇਸ ਫ਼ਿਲਮ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇੱਕ ਲੰਬੇ ਸਮੇਂ ਤੋਂ ਬਾਅਦ ਤਿਕੜੀ ਸਾਹਮਣੇ ਆ ਰਹੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਹੁਣ ਹਾਲ ਹੀ ‘ਚ ਇਸ ਦਾ ਟ੍ਰੇਲਰ ਸਾਹਮਣੇ ਆਇਆ ਹੈ। ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦਾ ਟ੍ਰੇਲਰ ਵਾਕਿਆ ਹੀ ਕਮਾਲ ਦਾ ਹੈ। ਇਸ ‘ਚ ਕਾਮੇਡੀ ਦੇ ਨਾਲ ਐਕਸ਼ਨ ਦਾ ਵੀ ਜ਼ਬਰਦਸਤ ਤੜਕਾ ਲੱਗਿਆ ਹੈ।

‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੇ ਟ੍ਰੇਲਰ ‘ਚ ਕ੍ਰਿਤੀ ਖਰਬੰਦਾ ਗੁਜਰਾਤੀ ਕੁੜੀ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਇਸ ਟ੍ਰੇਲਰ ਦੀ ਹਾਈਲਾਈਟ ਉਂਝ ਕੈਮਿਓ ਕਰਨ ਵਾਲੇ ਸਲਮਾਨ, ਰੇਖਾ, ਸ਼ਤਰੂਘਨ ਤੇ ਸੋਨਾਕਸ਼ੀ ਲੈ ਗਏ। ਫ਼ਿਲਮ 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ

No comments:

Post a Comment

Post Bottom Ad

test banner

Pages