ਅਭਿਸ਼ੇਕ ਬੱਚਨ, ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਦੀ ਫ਼ਿਲਮ ‘ਮਨਮਰਜ਼ੀਆਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਦੇਖ ਕੇ ਫੈਨਸ ਤਾਪਸੀ ਦੇ ਨਾਲ-ਨਾਲ ਵਿੱਕੀ ਤੇ ਅਭਿਸ਼ੇਕ ਤੋਂ ਵੀ ਕਾਫੀ ਹੈਰਾਨ ਹੋ ਜਾਣਗੇ।
ਵਿੱਕੀ ਕੌਸ਼ਲ ਦਾ ਇਸ ਫ਼ਿਲਮ ‘ਚ ਕੁਝ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਤਾਪਸੀ ਦੇ ਨਾਲ-ਨਾਲ ਵਿੱਕੀ ਦੀ ਐਕਟਿੰਗ ਨੇ ਕਮਾਲ ਕਰ ਦਿੱਤੀ ਹੈ। ਫ਼ਿਲਮ ‘ਚ ਲਵ ਟ੍ਰੈਂਗਲ ਦਿਖਾਇਆ ਗਿਆ ਹੈ ਜੋ ਕਾਫੀ ਰੋਮਾਂਟਿਕ ਹੋਣ ਦੇ ਨਾਲ ਕੁਝ ਹੱਦ ਤਕ ਬਿੰਦਾਸ ਵੀ ਹੈ। ਟ੍ਰੇਲਰ ਦੀ ਸ਼ੁਰੂਆਤ ਹੀ ਵਿੱਕੀ ਤੇ ਤਾਪਸੀ ਦੇ ਕਿਸਿੰਗ ਸੀਨ ਨਾਲ ਹੁੰਦੀ ਹੈ।
ਇਸ ‘ਚ ਤਾਪਸੀ ਨੇ ਇੱਕ ਪੰਜਾਬੀ ਕੁੜੀ ਦਾ ਰੋਲ ਕੀਤਾ ਹੈ ਜੋ ਵਿੱਕੀ ਨੂੰ ਬੇਹੱਦ ਪਿਆਰ ਕਰਦੀ ਹੈ। ਵਿੱਕੀ ਇਸ ਜਿੰਮੇਵਾਰੀ ਤੋਂ ਹਮੇਸ਼ਾ ਭੱਜਦਾ ਹੈ, ਜਿਸ ਤੋਂ ਬਾਅਦ ਫ਼ਿਲਮ ‘ਚ ਐਂਟਰੀ ਹੁੰਦੀ ਹੈ ਅਭਿਸ਼ੇਕ ਬੱਚਨ ਦੀ। ਜੋ ਰੌਬੀ ਦੇ ਨਾਂ ਦਾ ਕਿਰਦਾਰ ਨਿਭਾਅ ਰਿਹਾ ਹੈ। ਰੌਬੀ ਦੀ ਮੈਰਿਜ਼ ਰੂਮੀ (ਤਾਪਸੀ) ਨਾਲ ਹੋ ਜਾਦੀ ਹੈ। ਅੱਗੇ ਦੀ ਕਹਾਣੀ ਲਈ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਹੀ ਪੈਣਾ ਹੈ।
ਟ੍ਰੇਲਰ ‘ਚ ਤਿੰਨ ਐਕਟਰਾਂ ਦੀ ਐਕਟਿੰਗ ਫੈਨਸ ਨੂੰ ਹੈਰਾਨ ਕਰਨ ਵਾਲੀ ਹੈ। ਫ਼ਿਲਮ ਤੋਂ ਉਮੀਦਾਂ ਹੁਣ ਹੋਰ ਵੀ ਵਧ ਗਈਆਂ ਹਨ। ਤਾਪਸੀ ਨੇ ਪਹਿਲੀ ਵਾਰ ਇੱਕ ਮੂੰਹਫੱਟ ਤੇ ਬਿੰਦਾਸ ਰੋਲ ਨੂੰ ਪਲੇਅ ਕੀਤਾ ਹੈ। ਫ਼ਿਲਮ ਨੂੰ ਅਨੁਰਾਗ ਕਸ਼ਿਅਪ ਨੇ ਡਾਇਰੈਕਟ ਕੀਤਾ ਹੈ।
No comments:
Post a Comment