ਇਕ ਪਰਿਵਾਰਕ ਤੇ ਸਾਫ-ਸੁਥਰੀ ਫਿਲਮ 'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ' - Lab Ju

Breaking

Home Top Ad

test banner

Post Top Ad

test banner

Tuesday, 14 August 2018

ਇਕ ਪਰਿਵਾਰਕ ਤੇ ਸਾਫ-ਸੁਥਰੀ ਫਿਲਮ 'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ'


ਇਕ ਪਰਿਵਾਰਕ ਤੇ ਸਾਫ-ਸੁਥਰੀ ਫਿਲਮ 'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ' ਤਿਆਰ ਹੈ। ਇਸ ਫਿਲਮ ਵਿਚ ਪੰਜਾਬ ਦੇ 3 ਚੋਟੀ ਦੇ ਗਾਇਕ ਤੇ ਬੇਹਤਰੀਨ ਐਕਟਰ ਇੰਦਰਜੀਤ ਨਿੱਕੂ, ਰਾਏ ਜੁਝਾਰ ਤੇ ਮੰਗੀ ਮਾਹਲ ਬਤੌਰ ਹੀਰੋ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਤੇ ਯੁਵਲੀਨ ਕੌਰ ਬਤੌਰ ਹੀਰੋਇਨ ਨਜ਼ਰ ਆਉਣਗੇ। 
ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਡਿਪਟੀ ਰਾਜਾ, ਭੋਟੂ ਸ਼ਾਹ, ਕਾਕੇ ਸ਼ਾਹ, ਚਾਚਾ ਚਪੇੜਾਂ ਵਾਲਾ ਤੇ ਸੰਦੀਪ ਪਤੀਲਾ ਆਦਿ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਗੇ। ਉਨ੍ਹਾਂ ਕਿਹਾ ਕਿ ਐਕਸ਼ਨ, ਕਾਮੇਡੀ ਤੇ ਭਰਪੂਰ ਸੰਗੀਤਮਈ ਇਸ ਫਿਲਮ ਵਿਚ 6 ਗਾਣੇ ਹਨ ਜਿਨ੍ਹਾਂ ਵਿਚ ਪੰਜਾਬ ਤੇ ਮੁੰਬਈ ਫਿਲਮ ਇੰਡਸਟਰੀ ਦੇ ਗਾਇਕਾਂ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਗਗਨ ਇੰਦਰ ਸਿੰਘ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਵਿਚ ਦੋਸਤੀ, ਪਿਆਰ,ਪੰਜਾਬ ਤੇ ਪੰਜਾਬੀਅਤ ਦੀ ਵੱਡੀ  ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਨੂੰ ਪੰਜਾਬ, ਹਿਮਾਚਲ, ਮੁੰਬਈ ਤੇ ਦੁਬਈ ਦੀਆਂ ਬੇਹਤਰੀਨ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇਹ ਫਿਲਮ ਸਤੰਬਰ ਮਹੀਨੇ ਵਿਚ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

No comments:

Post a Comment

Post Bottom Ad

test banner

Pages