ਪੰਜਾਬ ਦੇ ਨਾਮੀ ਗਾਇਕ ਸ਼ੈਰੀ ਮਾਨ ਹੁਣ ਨਜ਼ਰ ਆਉਣਗੇ ਫਿਲਮ ਮੈਰਿਜ ਪੈਲੇਸ ਵਿੱਚ। ਹੈਪੀ ਗੋਇਲ ਪਿਕਚਰਸ ਵੱਲੋਂ ਕੱਲ ਫਿਲਮ ਦੀ ਚੰਡੀਗੜ੍ਹ ਵਿੱਚ ਪੱਤਰਕਾਰਾਂ ਦੀ ਇਕ ਰਸਮੀ ਬੈਠਕ ਬੁਲਾਈ ਗਈ। ਇਸ ਮੌਕੇ ਸੈਰੀ ਮਾਨ ਨੇ ਲੋਕ ਭਲਾਈ ਦਾ ਸੁਨੇਹਾ ਅਖ਼ਬਾਰ ਨਾਲ ਖਾਸ ਗੱਲਬਾਤ ਕਰਦਿਆ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਹ ਇੱਕ ਚੰਗੇ ਵਿਸ਼ੇ ਦੀ ਭਾਲ ਵਿੱਚ ਸਨ । ਇਸ ਫਿਲਮ ਨਾਲ ਓਹਨਾ ਦੀ ਇਹ ਤਲਾਸ਼ ਖਤਮ ਹੋ ਗਈ ਹੈ। ਫਿਲਮ ਦੀ ਹੀਰੋਇਨ ਪਾਇਲ ਰਾਜਪੂਤ ਫਿਲਮ ਦੀ ਕਹਾਣੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਈ। ਓਹਨਾ ਅਨੁਸਾਰ ਓਹਨਾ ਨੂੰ ਇੱਕ ਚੰਗਾ ਕਿਰਦਾਰ ਦਿੱਤਾ ਗਿਆ ਹੈ ਅਤੇ ਓਹਨਾ ਦੀ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ। ਇਸ ਮੌਕੇ ਫਿਲਮ ਦੇ ਪੋਸਟਰ ਦੀ ਝਲਕ ਦਿਖਾਈ ਗਈ। ਬੈਠਕ ਵਿੱਚ ਸ਼ੈਰੀ ਮਾਨ, ਪਾਇਲ ਰਾਜਪੂਤ ਫਿਲਮ ਦੇ ਪ੍ਰੋਡੂਸਰ ਹੈਪੀ ਗੋਇਲ ਅਤੇ ਹਰਸ਼ ਗੋਇਲ, ਫਿਲਮ ਦੇ ਸਹਿ ਪ੍ਰੋਡੂਸਰ ਸ਼ੁਭਮ ਚੰਦਰਚੂੜ, ਕਹਾਣੀਕਾਰ ਰਾਕੇਸ਼ ਧਵਨ ਅਤੇ ਫਿਲਮ ਦੀ ਪ੍ਰੋਡਕਸ਼ਨ ਮੈਨੇਜਰ ਜਰਨੈਲ ਸਿੰਘ ਮੌਜੂਦ ਸਨ। ਸੁਨੀਲ ਠਾਕੁਰ ਨਿਰਦੇਸ਼ਕ ਸਾਬ ਇਸ ਫਿਲਮ ਨਾਲ ਆਪਣੀ ਨਿਰਦੇਸ਼ਨ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ਦੇ ਨਿਰਮਾਤਾ ਜੋ ਕੇ ਕਾਫੀ ਲੰਬੇ ਅਰਸੇ ਤੋਂ ਇਸ ਫ਼ਿਲਮੀ ਜਗਤ ਨਾਲ ਜੁੜੇ ਹੋਏ ਹਨ। ਪੱਤਰਕਾਰਾਂ ਦੇ ਖੁੱਲੇ ਜਵਾਬ ਦਿੰਦੇ ਸ਼ੈਰੀ ਮਾਨ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਤੋਂ ਕਾਫੀ ਸੰਤੁਸ਼ਟ ਹਨ। ਉਨ੍ਹਾ ਦਾ ਕਹਿਣਾ ਹੈ ਕੇ ਲੋਕ ਸਿਨੇਮਾ ਘਰਾਂ ਵਿਚ ਆਪਣੀ ਥਕਾਨ, ਟੈਨਸ਼ਨ ਦੂਰ ਕਰਨ ਲਈ ਆਉਂਦੇ ਹਨ ਅਤੇ ਇੱਕ ਚੰਗੀ ਫਿਲਮ ਹੀ ਅਜਿਹਾ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ। ਫਿਲਮ ਦੇ ਸਹਿ ਨਿਰਮਾਤਾ ਸ਼ੁਭਮ ਚੰਦਰਚੂੜ ਜੋ ਕਿ ਫਿਲਮ ਦੇ ਪ੍ਰੋਜੈਕਟ ਡਿਜ਼ਾਇਨਰ ਵੀ ਹਨ ਨੇ ਦੱਸਿਆ ਕਿ ਕਾਫੀ ਸੋਚ ਸਮਝ ਕੇ ਇਸ ਫਿਲਮ ਨੂੰ ਸਿਰੇ ਚੜ੍ਹਾਉਣ ਦਾ ਫੈਸਲਾ ਲਿਆ ਗਿਆ ਹੈ। ਰਾਕੇਸ਼ ਧਵਨ ਨੇ ਪਿੱਛੇ ਜਿਹੇ ਹੀ ਇੱਕ ਨਵੀਂ ਤਰਾਂ ਦੀ ਕਾਮੇਡੀ ਦਾ ਦੌਰ ਸ਼ੁਰੂ ਕੀਤਾ ਹੈ ਗੋਲਕ, ਬੁਗਨੀ, ਬੈਂਕ ਤੇ ਬਟੂਆ ਫਿਲਮ ਤੋਂ। ਜਿਸ ਤਰਾਂ ਉਸ ਫਿਲਮ ਵਿਚ ਹਰ ਸੀਨ ਵਿਚ ਨਵਾਂਪਨ ਸੀ । ਉਸ ਤਰਾਂ ਇਸ ਫਿਲਮ ਦਾ ਵੀ ਹਰ ਸੀਨ ਦਰਸ਼ਕਾਂ ਨੂੰ ਪਸੰਦ ਆਵੇਗਾ। ਫਿਲਮ ਦੀਆਂ ਖਬਰਾਂ ਨੂੰ ਲੈ ਕੇ ਮੀਡਿਆ ਜਗਤ ਵਿੱਚ ਕਾਫੀ ਚਰਚਾ ਵਾਲਾ ਮਾਹੌਲ ਹੈ। ਇਹ ਫਿਲਮ ਨੂੰ ਰਿਲੀਜ਼ ਕਰਨ ਦੀ ਮਿਤੀ 28 ਸਤੰਬਰ 2੦18 ਰੱਖੀ ਗਈ ਹੈ।
Thanks - LBS
No comments:
Post a Comment