ਬੱਬੂ ਮਾਨ ਦੀ ਗਾਇਕੀ, ਨਾਇਕੀ ਅਤੇ ਹਰ ਅੰਦਾਜ਼ ਦਾ ਸ਼ੁਦਾਈ ਬੱਬਰ ਗਿੱਲ ।
ਬੱਬਰ ਗਿੱਲ, ਬੱਬੂ ਮਾਨ ਦੇ ਅੱਜ ਤੱਕ ਆਏ ਸਾਰੇ ਗੀਤਾਂ ਦੇ ਆਡੀਓ, ਵੀਡੀਓ ਤੋਂ ਇਲਾਵਾ ੳਹਨਾਂ ਦੀਆਂ ਫਿਲਮਾਂ ਹਰ ਸਮੇਂ ਆਪਣੇ ਲੈਪਟਾਪ ’ਚ ਪਾਕੇ ਦੇਖਦਾ ਰਹਿੰਦਾ। ੳਹ ਆਪਣੀ ਫੇਸਬੁੱਕ , ਵਟਸਐਪ ਦੀ ਪ੍ਰੋਫਾਈਲ ਤੇ ਵੀ ਬੱਬੂ ਮਾਨ ਦੀ ਤਸਵੀਰ ਲਾਈ ਰੱਖਦਾ, ਬੱਬਰ ਗਿੱਲ ਅੱਜ ਤਕ ਬੱਬੂ ਮਾਨ ਨੂੰ ਨਹੀਂ ਮਿਿਲਆ ਅਤੇ ਨਾ ਹੀ ਮਿਲਣਾ ਚਾਹੁੰਦਾ, ਕਿੳਕਿ ੳਹ ਸਮਝਦਾ ਕਿ ਬੱਬੂ ਮਾਨ ੳਸ ਲਈ ਰੋਲ ਮਾਡਲ, ਆਦਰਸ਼ ਹੈ, ੳਸਨੂੰ ਮਿਲਕੇ ਨਹੀਂ, ਬਲਕਿ ੳਸਦੀ ਕਲਾ ਨੂੰ ਪ੍ਰਣਾਕੇ ੳਹ ਇਕ ਵਧੀਆ ਅਦਾਕਾਰ ਬਣ ਸਕਦਾ ਹੈ , ੳਸਨੂੰ ਪੂਰਨ ਵਿਸ਼ਵਾਸ ਹੈ ਕਿ ੳਹ ਇਕ ਦਿਨ ਨਾਮੀ ਐਕਟਰ ਜਰੂਰ ਬਣੇਗਾ। ਫ਼ਿਲਮੀ ਸਫ਼ਰ ਬਾਰੇ ਬੱਬਰ ਗਿੱਲ ਦੱਸਦਾ ਹੈ ਕਿ ੳਹ ਤਰਨਤਾਰਨ ਨੇੜਲੇ ਪਿੰਡ ਸਿੰਘਪੁਰਾ ਦਾ ਜੰਮਪਲ ਹੈ , ਜਦੋ ੳਸਨੂੰ ਕੁਲ ਗੁਰੂ ਪੂਰਨ ਦਾਸ ਜੀ ਨੇ ਗੁੜਤੀ ਦਿਤੀ ਤੇ ਮੇਰੀ ਮੰਮੀ ਨੇ ਗੁਰੂ ਜੀ ਤੋਂ ਪੁੱਛਿਆ, ਕਿ ਮੇਰਾ ਬੇਟਾ ਵੱਡਾ ਹੋਕੇ ਕੀ ਬਣੇਗਾ ਤਾਂ ਕੁਲ ਗੁਰੂ ਜੀ ਨੇ ਵਰ ਦਿਤਾ ਕਿ ਇਹ ਵੱਡਾ ਹੋਕੇ ਕੰਜਰ ਜਾਂ ਲੀਡਰ ਬਣੇਗਾ। ਇਸ ਕਰਕੇ ਘਰਦਿਆਂ ਨੇ ਮੈਨੂੰ ਫਿਲਮ ਲਾਈਨ ਵੱਲ ਜਾਂਦਿਆਂ ਰੋਕਿਆ ਨਹੀਂ। ਮੇਰਾ ਸ਼ੋਂਕ ਐਕਟਰ ਬਣਨ ਦਾ ਰਿਹਾ ਇਸ ਕਰਕੇ ਬੱਬੂ ਮਾਨ ਦੀ ਗਾਇਕੀ ਅਦਾਕਾਰੀ, ਰਹਿਣ ਸਹਿਣ, ਪਹਿਰਾਵਾ, ਖਾਣ ਪੀਣ ਫਾਲੋ ਕਰਦਾ ਰਿਹਾ ਹਾਂ। ੳਹ ਜਗਤ ਗੁਰੂ ਬਾਬੇ ਨਾਨਕ ਨੂੰ ਉਸਤਾਦ ਮੰਨਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਸੇਧ ਲੈਂਦਾ ਹੈ ਅਤੇ ਗਾਇਕ ਬੱਬੂ ਮਾਨ ਦੀ ਹਰ ਅਦਾ ਦਾ ਸ਼ੁਦਾਈ ਹੈ। ਬੱਬੂ ਮਾਨ ਗੀਤ ਨੂੰ ਭੈਣ ਬ੍ਰਿਟਨੀ ਦੀ ਤੇਰਾ ਯਾਰ ਮਾਨ ਦਾ ਚੇਲਾ ੳਸਨੇ ਲਿਿਖਆ ਹੈ । ੳਹ ਚਾਹੁੰਦਾ ਹੈ ਜੇਕਰ ਬੱਬੂ ਮਾਨ ਨੂੰ ੳਹ ਮਿਲ ਪਿਆ ਤਾਂ ਕਰੇਜ਼ ਖਤਮ ਹੋ ਜਾਵੇਗਾ। ੳਹ ਓਦੋ ਮਿਲੇਗਾ ਜਦੋ ਕਿਸੇ ਫਿਲਮ ’ਚ ਬੱਬੂ ਮਾਨ ਹੀਰੋ ਹੋਵੇਗਾ ਤੇ ੳਹ ਵਿਲੇਨ, ਲੋਕ ਗੁਰੂ ਚੇਲਾ ਕਹਿਕੇ ਬੁਲਾਉਣ ।
ਗਾਇਕ, ਕਹਾਣੀਕਾਰ ਤੇ ਅਦਾਕਾਰ ਬੱਬਰ ਗਿੱਲ ਦੀ ਕੰਮ ਪ੍ਰਤੀ ਲਗਨ, ਜਜਬੇ ਅਤੇ ਮਿਹਨਤ ਨੂੰ ਦੇਖ ਕੇ ਲੱਗਦਾ ਹੈ ਕਿ ਆੳਣ ਵਾਲੇ ਸਮੇਂ ਵਿਚ ੳਸ ਦਾ ਫ਼ਿਲਮੀ ਖੇਤਰ ਵਿਚ ਇਕ ਵੱਖਰਾ ਮੁਕਾਮ ਹੋਵੇਗਾ । ਸ਼ਾਲਾ! ਇਹ ਮਾਣ-ਮਤਾ ਨੌਜਵਾਨ ਦਿਨ ਦੁਗਣੀ ਅਤੇ ਰਾਤ ਚੋਗਣੀ ਤਰੱਕੀ ਕਰੇ। ਪਰਮ-ਪ੍ਰਮਾਤਮਾ ਖੂਬ ਤਰੱਕੀਆਂ ਬਖਸ਼ੇ ਅਤੇ ਸਾਰੀ ਦੁਨੀਆ ‘ਤੇ ੳਹਦਾ ਨਾਮ ਹੋਵੇ ।
ਗੁਰਬਾਜ ਗਿੱਲ 98723-6250
(ਸੰਪਾਦਕ- ਜਸਟ ਪੰਜਾਬੀ)
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -151001
No comments:
Post a Comment