ਕਾਮੇਡੀਅਨ ਕਪਿਲ ਸ਼ਰਮਾ ਜਲਦ 'ਦਾ ਕਪਿਲ ਸ਼ਰਮਾ ਸ਼ੋਅ' ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਉਕਤ ਜਾਣਕਾਰੀ ਦਿੱਤੀ ਹੈ। ਇਸ ਖ਼ਬਰ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਬਹੁਤ ਖ਼ੁਸ਼ੀ ਮਿਲੇਗੀ। ਦੱਸਣਯੋਗ ਹੈ ਕਿ ਕਪਿਲ ਇਸ ਸਾਲ ਮਾਰਚ ਮਹੀਨੇ ਤੋਂ ਹੀ ਟੀ. ਵੀ. ਤੋਂ ਗਾਇਬ ਹਨ। ਉਨ੍ਹਾਂ ਦਾ ਸ਼ੋਅ 'ਫੈਮਲੀ ਟਾਈਮ ਵਿਦ ਕਪਿਲ ਸ਼ਰਮਾ' ਵਿਚਕਾਰ 'ਚ ਹੀ ਬੰਦ ਹੋ ਗਿਆ ਸੀ। ਕਪਿਲ ਨੇ ਅੱਜ ਟਵੀਟ ਕੀਤਾ ਹੈ ਕਿ 'ਜਲਦ ਵਾਪਸ ਆ ਰਿਹਾ ਹਾਂ ਦਾ ਕਪਿਲ ਸ਼ਰਮਾ ਸ਼ੋਅ ਲੈ ਕੇ ਸਿਰਫ਼ ਸੋਨੀ ਟੀ. ਵੀ. 'ਤੇ।' ਕਪਿਲ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਡਿਪਰੈਸ਼ਨ ਹੈ ਅਤੇ ਉਹ ਇਸ ਦਾ ਇਲਾਜ ਕਰਵਾ ਰਹੇ ਹਨ। ਕੁਝ ਮਹੀਨਿਆਂ ਤੋਂ ਕਪਿਲ ਦਾ ਭਾਰ ਵੀ ਕਾਫ਼ੀ ਵਧ ਗਿਆ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਨਹੀਂ ਹਨ।
Post Top Ad

Subscribe to:
Post Comments (Atom)
Post Bottom Ad

No comments:
Post a Comment