ਗਿਪੀ ਗਰੇਵਾਲ ਤੇ ਸਰਗੁਣ ਮਹਿਤਾ ਨਵੀ ਪੰਜਾਬੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਵਿਚ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਨੇ. ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ. ਸ਼ੂਟਿੰਗ ਦੀਆ ਕੁਛ ਤਸਵੀਰਾਂ ਨੂੰ ਸੋਸ਼ਲ ਮੀਡਿਆ ਤੇ ਬਹੁਤ ਪਸੰਦ ਕੀਤਾ ਗਿਆ. ਗਿਪੀ ਤੇ ਸਰਗੁਣ ਦੀ ਜੋੜੀ ਨੂੰ ਇਕੱਠੇ ਦੇਖਣਾ ਲੋਕਾਂ ਲਈ ਬਹੁਤ ਵਧੀਆ ਹੋਵੇਗਾ. ਫਿਲਮ ਨੂੰ ਡਰੀਮ ਬੁੱਕ ਪ੍ਰੋਡਕਸ਼ਨ ਅਤੇ ਸੁਮੀਤ ਦੱਤ ਵਲੋਂ ਪੇਸ਼ ਕੀਤਾ ਜਾਵੇਗਾ. ਇਸ ਫ਼ਿਲਮ ਦਾ ਨਿਰਦੇਸ਼ਨ ਕਰਣ ਆਰ ਗੁਲਿਆਨੀ ਨੇ ਕੀਤਾ ਹੈ.
ਚੰਡੀਗੜ੍ਹ ਅਮ੍ਰਿਤਸਰ ਚੰਡੀਗੜ੍ਹ ਇਕ ਰੋਮਾਂਟਿਕ ਕਾਮੇਡੀ ਹੋਵੇਗੀ. ਗਿੱਪੀ ਅਤੇ ਸਰਗੁਣ ਦੇ ਨਾਲ ਪ੍ਰਤਿਭਾਸ਼ਾਲੀ ਅਤੇ ਬੁੱਧੀਮਾਨ ਬਾਲੀਵੁੱਡ ਅਭਿਨੇਤਾ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਰਿਲੀਜ਼ ਦੀ ਤਾਰੀਖ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਖ਼ਬਰ ਇਹ ਹੈ ਕਿ ਇਹ ਅਗਲੇ ਸਾਲ ਜੂਨ ਵਿਚ ਰਿਲੀਜ਼ ਹੋਵੇਗੀ.
No comments:
Post a Comment