ਪੰਜਾਬੀ ਫਿਲਮ 'ਰੰਗ ਪੰਜਾਬ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਮੁੱਖ ਭੂਮਿਕਾ ਪੰਜਾਬੀ ਅਦਾਕਾਰ ਦੀਪ ਸਿੱਧੂ ਨਿਭਾਅ ਰਹੇ ਹਨ। ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ, ਜਿਹੜੀ 23 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਮਨਦੀਪ ਸਿੰਘ ਸਿੱਧੂ ਤੇ ਰਾਜ ਕੁੰਦਰਾ ਹਨ, ਜਦਕਿ ਐਸੋਸੀਏਟ ਪ੍ਰੋਡਿਊਸਰ ਜੈਰੀ ਬਰਾੜ ਹਨ। 'ਰੰਗ ਪੰਜਾਬ' 'ਚ ਦੀਪ ਸਿੱਧੂ ਤੋਂ ਇਲਾਵਾ ਰੀਨਾ ਰਾਏ, ਕਰਤਾਰ ਚੀਮਾ, ਅਸ਼ੀਸ਼ ਦੁੱਗਲ, ਹੋਬੀ ਧਾਲੀਵਾਲ, ਮਹਾਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰਜੀਤ ਬੰਨੀ, ਗੁਰਜੀਤ ਸਿੰਘ, ਜਗਜੀਤ ਸਿੰਘ, ਕਮਲ ਵਿਰਕ ਤੇ ਕਰਨ ਬੱਤਨ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ। ਇਸ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ ਤੇ ਮਿਊਜ਼ਿਕ ਇੰਪਾਇਰ ਨੇ ਦਿੱਤਾ ਹੈ ਤੇ ਵਰਲਡਵਾਈਡ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਯੂਨੀਸਿਸ ਇਨਫੋਸਲਿਊਸ਼ਨਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਸ ਕੋਲ ਹੈ।
Post Top Ad

Wednesday, 12 September 2018

ਦੀਪ ਸਿੱਧੂ ਦੀ 'ਰੰਗ ਪੰਜਾਬ' ਫਿਲਮ ਦਾ ਪੋਸਟਰ ਰਿਲੀਜ਼
Subscribe to:
Post Comments (Atom)
Post Bottom Ad

No comments:
Post a Comment