ਬਾਲੀਵੁੱਡ ‘ਚ ਸੰਨੀ ਦਿਓਲ ਤੇ ਰਾਜਕੁਮਾਰ ਸੰਤੋਸ਼ੀ ਦੀ ਜੋੜੀ ਕਾਫੀ ‘ਘਾਤਕ’ ਰਹੀ ਹੈ। ਦੋਵਾਂ ਨੇ 90 ਦੇ ਦਹਾਕੇ ਵਿੱਚ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ। ਹੁਣ ਇਸ ਜੋੜੀ ਦੀ ਇੱਕ ਵਾਰ ਫਿਰ ਇਕੱਠੇ ਆਉਣ ਦੀਆਂ ਖ਼ਬਰਾਂ ਹਨ। ਦੋਵਾਂ ਨੇ 16 ਸਾਲ ਤੋਂ ਇਕੱਠੇ ਕੰਮ ਨਹੀਂ ਕੀਤਾ। ਹੁਣ ਦੋਵੇਂ ‘ਘਾਤਕ-2’ ਲੈ ਕੇ ਆਉਣ ਦੀ ਤਿਆਰੀ ਰਹੇ ਹਨ।
ਦੋਵੇਂ ਮਿਲੇ ਕੇ ‘ਘਾਤਕ’ ਦਾ ਸੀਕੁਅਲ ਬਣਾਉਣਾ ਚਾਹੁੰਦੇ ਹਨ। ਇਸ ‘ਤੇ ਦੋਵੇਂ ਕਾਫੀ ਗੱਲਬਾਤ ਵੀ ਕਰ ਰਹੇ ਹਨ। ਖ਼ਬਰਾਂ ਹਨ ਕਿ ਸੰਨੀ ਇਸ ਪਲਾਨ ‘ਚ ਕ੍ਰਿਏਟਿਵਲੀ ਇਨਵੌਲਵ ਹਨ। ਉਨ੍ਹਾਂ ਨੂੰ ਦੂਜੇ ਪਾਰਟ ਲਈ ਚੰਗੀ ਕਹਾਣੀ ਵੀ ਮਿਲ ਗਈ ਹੈ। ਇਹ ਫ਼ਿਲਮ ਇੱਕ ਵਾਰ ਫਿਰ ਐਕਸ਼ਨ ਫ਼ਿਲਮ ਹੋਵੇਗੀ ਜਿਸ ‘ਚ ਸੰਨੀ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ।
ਇਸ ਫ਼ਿਲਮ ਨੂੰ ਸਾਜਿਦ ਕੁਰੈਸ਼ੀ ਪ੍ਰੋਡਿਊਸ ਕਰਨ ਵਾਲੇ ਹਨ। ਇਸ ਤੋਂ ਇਲਾਵਾ ਸੰਨੀ ਦੋ ਹੋਰ ਫ਼ਿਲਮਾਂ ‘ਤੇ ਕੰਮ ਕਰਨ ਦੀ ਵੀ ਸੋਚ ਰਹੇ ਹਨ। ਇਸ ‘ਚ ਇੱਕ ਫ਼ਿਲਮ ‘ਚ ਸੰਨੀ ‘ਅਜ਼ਬ-ਗਜ਼ਬ ਕੀ ਪ੍ਰੇਮ ਕਹਾਣੀ’ ਦੇ ਡਾਇਰੈਕਟਰ ਨਾਲ ਮਿਲ ਕੇ ਪੀਰੀਅਡ ਫ਼ਿਲਮ ਬਣਾਉਣ ਦੀ ਸੋਚ ਰਹੇ ਹਨ। ਇਸ ਦੇ ਨਾਲ ਦੂਜੀ ਫ਼ਿਲਮ ਵੀ ਸੰਨੀ, ਸੰਤੋਸ਼ੀ ਨਾਲ ਮਿਲ ਕੇ ਭਾਰਤ-ਪਾਕਿ ਵੰਡ ‘ਤੇ ਬਣਾਉਣ ਦੀ ਸੋਚ ਰਹੇ ਹਨ ਪਰ ਇਨ੍ਹਾਂ ਫ਼ਿਲਮਾਂ ਤੋਂ ਪਹਿਲਾ ਉਹ ਘਾਤਕ-2 ਬਣਾਉਣ ਦੀ ਸੋਚ ਰਹੇ ਹਨ।
No comments:
Post a Comment