ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਇਕ ਸੜਕ ਹਾਦਸੇ ਦੌਰਾਨ ਬਠਿੰਡਾ ਵਿਖੇ ਜ਼ਖਮੀ ਹੋ ਗਏ। ਹਾਦਸਾ ਉਦੋਂ ਵਾਪਰਿਆ ਜਦੋਂ ਹਰਦੇਵ ਮਾਹੀਨੰਗਲ ਦੀ ਇਨੋਵਾ ਗੱਡੀ ਛੋਟੇ ਹਾਥੀ ਨਾਲ ਜਾ ਟਕਰਾਈ। ਇਹ ਹਾਦਸਾ ਬਠਿੰਡਾ 'ਚ ਪੈਂਦੇ ਪਿੰਡ ਜੱਸੀ ਪੋ ਵਾਲੀ ਵਿਖੇ ਵਾਪਰਿਆ। ਇਸ ਹਾਦਸੇ ਦੌਰਾਨ ਪੰਜਾਬੀ ਗਾਇਕ ਦੇ ਸਿਰ ਤੇ ਛਾਤੀ 'ਚ ਅੰਦਰੂਨੀ ਸੱਟਾਂ ਲੱਗੀਆਂ ਹਨ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਬਠਿੰਡਾ ਦੇ ਗਲੋਬਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਛਾਤੀ 'ਚ ਅੰਦਰੂਨੀ ਸੱਟਾਂ ਕਾਰਨ ਹਰਦੇਵ ਮਾਹੀਨੰਗਲ ਨੂੰ ਆਈ. ਸੀ. ਯੂ. 'ਚ ਵੀ ਰੱਖਿਆ ਗਿਆ। ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੈ। ਹਰਦੇਵ 'ਮਾਹੀ ਚਾਹੁੰਦਾ ਕਿਸੇ ਹੋਰ ਨੂੰ', 'ਜਿੰਨੇ ਟੁਕੜੇ ਹੋਣੇ ਦਿਲ ਦੇ', 'ਯਾਰ ਦਿਲਦਾਰ' ਤੇ 'ਰੱਬਾ ਖੈਰ ਕਰੀ' ਵਰਗੇ ਗੀਤਾਂ ਨਾਲ ਚਰਚਾ 'ਚ ਰਹਿ ਚੁੱਕੇ ਹਨ।

No comments:
Post a Comment