Raftaar raps for Hollywood film 'Passengers' - Lab Ju

Breaking

Home Top Ad

test banner

Post Top Ad

test banner

Sunday, 25 December 2016

Raftaar raps for Hollywood film 'Passengers'


ਰੈਪਰ ਰਫਤਾਰ ਪੰਜਾਬੀ ਗਾਣਿਆਂ ਤੋਂ ਬਾਲੀਵੁੱਡ ਤੇ ਹੁਣ ਹਾਲੀਵੁੱਡ ਤੱਕ ਪਹੁੰਚ ਗਏ ਹਨ। ਹਾਲੀਵੁੱਡ ਫਿਲਮ ‘ਪੈਸੇਂਜਰਸ’ ਲਈ ਰਫਤਾਰ ਨੇ ਹਿੰਦੀ ਵਿੱਚ ਰੈਪ ਕੀਤਾ ਹੈ। ਫਿਲਮ 6 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਅਦਾਕਾਰ ਕ੍ਰਿਸ ਪੈਟ ਤੇ ਜੈਨੀਫਰ ਲਾਰੇਂਸ ਹਨ।
ਰਫਤਾਰ ਨੇ ਦੱਸਿਆ, “ਕ੍ਰਿਸ ਮੇਰਾ ਭਰਾ ਹੈ ਤੇ ਜੈਨੀਫਰ ਭਾਬੀ। ਮੇਰੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਦੀ ਫਿਲਮ ਲਈ ਮੈਂ ਲਿਖਿਆ ਹੈ। ਫਿਲਮ ਸਪੇਸ ਦੇ ਕੌਨਸੈਪਟ ‘ਤੇ ਅਧਾਰਤ ਹੈ, ਇਸ ਲਈ ਲਿਖਦੇ ਸਮੇਂ ਮੈਂ ਉਹੀ ਸਾਰਾ ਕੁਝ ਸੋਚ ਰਿਹਾ ਸੀ ਜੋ ਸ਼ਬਦਾਂ ਵਿੱਚ ਝਲਕੇਗਾ।”
ਰਫਤਾਰ ਨੇ ਹਾਲ ਹੀ ਵਿੱਚ ਆਮਿਰ ਦੀ ਫਿਲਮ ‘ਦੰਗਲ’ ਲਈ ਰੈਪ ਕੀਤਾ ਹੈ। ‘ਧਾਕੜ’ ਗੀਤ ਨਾਲ ਰਫਤਾਰ ਨੇ ਸਭ ਦਾ ਦਿਲ ਜਿੱਤਿਆ। ਜਲਦ ਉਹ ਅਨਿਲ ਕਪੂਰ ਦੀ ਫਿਲਮ ਸਾਥ ਵਿੱਚ ਵੀ ਕੰਮ ਕਰਨਗੇ।

No comments:

Post a Comment

Post Bottom Ad

test banner

Pages