ਮੋਦੀ ਸਰਕਾਰ ਨੇ ਫਿਲਮੀ ਲੋਕਾਂ ਨੂੰ ਦਿੱਤੇ ਵੱਡੇ ਤੋਹਫੇ - Lab Ju

Breaking

Home Top Ad

kala-shah-kala-1-1

Post Top Ad

Friday, 1 February 2019

demo-image

ਮੋਦੀ ਸਰਕਾਰ ਨੇ ਫਿਲਮੀ ਲੋਕਾਂ ਨੂੰ ਦਿੱਤੇ ਵੱਡੇ ਤੋਹਫੇ

kala-shah-kala-1-1
2019_2image_10_21_4618500000-ll

ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਹੈ। ਇਸ ਬਜਟ ਚ ਫਿਲਮ ਇੰਡਸਟਰੀ ਨੂੰ ਦੋ ਵੱਡੇ ਤੋਹਫੇ ਦਿੱਤੇ ਗਏ ਹਨ। ਇਨ੍ਹਾਂ ਨਾਲ ਫਿਲਮੀ ਜਗਤ ਨੂੰ ਵੱਡਾ ਫਾਇਦਾ ਹੋਵੇਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਚ ਫਿਲਮ ਨੂੰ ਸ਼ੂਟ ਕਰਨ ਵਾਲੇ ਸਾਰੇ ਡਾਇਰੈਕਟਰਾਂ ਨੂੰ ਸਿੰਗਲ ਵਿੰਡੋ ਕਲੀਅਰੈਂਸ ਦਿੱਤਾ ਜਾਵੇਗਾ। ਦੂਜੇ ਐਲਾਨ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਜੀ. ਐਸ. ਟੀ. ਨੂੰ 12 % ਕਰਨ ਦਾ ਐਲਾਨ ਕੀਤਾ ਹੈ, ਜਿਸ ਚ ਪਹਿਲਾਂ ਇਕ ਫਿਲਮ ਟਿਕਟ ਤੇ 18% ਜੀ. ਐਸ. ਟੀ. ਲੱਗਦਾ ਹੈ। ਐਲਾਨ ਤੋਂ ਬਾਅਦ ਇਹ ਘਟ ਕੇ 12 % ਰਹਿ ਜਾਵੇਗਾ ਪਰ ਇਸ ਦਾ ਆਖਰੀ ਫੈਸਲਾ ਜੀ. ਐਸ. ਟੀ. ਕੌਂਸਲ ਹੀ ਲਵੇਗੀ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੰਗਲ ਵਿੰਡੋ ਕਲੀਅਰੈਂਸ ਸਿਰਫ ਵਿਦੇਸ਼ੀ ਫਿਲਮ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਇਸ ਦਾ ਸਿੱਧਾ ਫਾਇਦਾ ਭਾਰਤ ਦੇ ਸਾਰੇ ਡਾਇਰੈਕਟਾਂ ਨੂੰ ਵੀ ਹੋਵੇਗਾ। ਫਿਰ ਉਹ ਭਾਵੇਂ ਕਿਸੇ ਵੀ ਭਾਸ਼ਾ ਚ ਫਿਲਮ ਸ਼ੂਟ ਕਰ ਰਹੇ ਹੋਣ। ਇਸ ਤੋਂ ਇਲਾਵਾ ਸਿਨੇਮਾਟੋਗ੍ਰਾਫੀ ਐਕਟ ਨੂੰ ਲੈ ਕੇ ਵੀ ਸਖਤੀ ਵਰਤਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਪਾਇਰੇਸੀ ਤੇ ਕੰਟਰੋਲ ਕੀਤਾ ਜਾ ਸਕੇ।

No comments:

Post a Comment

Post Bottom Ad

Pages

Contact Form

Name

Email *

Message *