ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਪੋਸਟਰ ਹੋਇਆ ਰਿਲੀਜ਼ - Lab Ju

Breaking

Home Top Ad

kala-shah-kala-1-1

Post Top Ad

Tuesday, 15 January 2019

demo-image

ਫਿਲਮ ‘ਕਾਲਾ ਸ਼ਾਹ ਕਾਲਾ’ ਦਾ ਪੋਸਟਰ ਹੋਇਆ ਰਿਲੀਜ਼

kala-shah-kala-1-1
49828781_1787686131343045_1566875649505755136_n

ਬੀਨੂੰ ਢਿੱਲੋਂ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਫੇਮਸ ਸਿਤਾਰੇ ਹਨ। ਉਹ ਕਾਮੇਡੀ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਬੀਨੂੰ ਨੇ ਕਈ ਕਾਮੇਡੀ ਫਿਲਮਾਂ ਕੀਤੀਆਂ ਹਨ ਜੋ ਕਿ ਕਾਫੀ ਹਿੱਟ ਸਾਬਿਤ ਹੋਈਆਂ ਹਨ। ਬੀਨੂੰ ਢਿੱਲੋਂ ਜਲਦ ਹੀ ਆਪਣੀ ਨਵੀਂ ਫਿਲਮ ‘ਕਾਲਾ ਸ਼ਾਹ ਕਾਲਾ’ ਨਾਲ ਦਰਸ਼ਕਾਂ ‘ਚ ਮੁੜ ਤੋਂ ਹਾਜ਼ਰ ਹੋਣ ਵਾਲੇ ਹਨ।
ਇਸ ਫਿਲਮ ‘ਚ ਬਿੰਨੂ ਢਿੱਲੋਂ ਸਰਗੁਨ ਮਹਿਤਾ,ਕਰਮਜੀਤ ਅਣਮੋਲ ,ਹਾਰਬੀ ਸੰਘਾ ਸਣੇ ਕਈ ਹੋਰ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਦੇ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਬਹੁਤ ਹੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸੇ ਸ਼ੂਟਿੰਗ ਦੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਫਿਲਮ ਦੀ ਸਟਾਰਕਾਸਟ ਮਸਤੀ ਕਰ ਹੀ ਲੈਂਦੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਬੀਨੂੰ ਢਿੱਲੋਂ ਅਤੇ ਸਰਗੁਨ ਮਹਿਤਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਆਉਣ ਵਾਲੀ ਫਿਲਮ ਕਾਲਾ ਸ਼ਾਹ ਕਾਲਾ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਜਿਸ ‘ਚ ਸਰਗੁਨ ਮਹਿਤਾ ਸੂਟ ਸਲਵਾਰ ‘ਚ ਪੂਰੀ ਪੰਜਾਬਣ ਲੱਗ ਰਹੀ ਹੈ।
ਜੇਕਰ ਉੱਥੇ ਹੀ ਗੱਲ ਕੀਤੀ ਜਾਏ ਬੀਨੂੰ ਢਿੱਲੋਂ ਦੀ ਤਾਂ ਇਸ ਪੋਸਟਰ ‘ਚ ਉਹ ਬਹੁਤ ਹੀ ਸਾਵਲੇ ਰੰਗ ਦੇ ਨਜ਼ਰ ਆ ਰਹੇ ਹਨ। ਬੀਨੂੰ ਢਿੱਲੋਂ ਜਿਸ ਵੀ ਫੀਲਮ ‘ਚ ਕੰਮ ਕਰਦੇ ਹਨ ਉਹ ਸੁਪਰਹਿੱਟ ਸਾਬਿਤ ਹੁੰਦੀ ਹੈ। ਟੈਲੀਵਿਜਨ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਰਗੁਨ ਮਹਿਤਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੱਕ ਸਮਾਰੋਹ ਵਿੱਚ ਜ਼ਬਰਦਸਤ ਤਰੀਕੇ ਨਾਲ ਡਾਂਸ ਕਰ ਰਹੀ ਹੈ।
ਸਰਗੁਨ ਮਹਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਓ ਤੇ ਖੂਬ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਸਰਗੁਨ ਮਹਿਤਾ ਅਕਸ਼ੇ ਕੁਮਾਰ ਅਤੇ ਰਵੀਨਾ ਟੰਡਨ ਦੀ ਫਿਲਮ ‘ਮੋਹਰਾ’ ਦੇ ਸੁਪਰਹਿੱਟ ਗੀਤ ‘ਤੂੰ ਚੀਜ ਬੜੀ ਹੈ ਮਸਤ ਮਸਤ’ ਤੇ ਡਾਂਸ ਕਰ ਰਹੀ ਹੈ। ਸਰਗੁਨ ਮਹਿਤਾ ਕਮਾਲ ਦਾ ਡਾਂਸ ਕਰ ਰਹੀ ਹੈ ਅਤੇ ਉਨ੍ਹਾਂ ਦੇ ਸਟੈਪਸ ਅਸਲ ਵਿੱਚ ਕਮਾਲ ਦੇ ਹਨ।
ਸਰਗੁਨ ਮਹਿਤਾ ਨੇ ਟੀਵੀ ਅਦਾਕਾਰ ਰਵੀ ਦੁਬੇ ਦੇ ਨਾਲ ਵਿਆਹ ਕੀਤਾ ਹੈ ਅਤੇ ਸਰਗੁਨ ਮਹਿਤਾ ਪੰਜਾਬੀ ਸਿਨੇਮਾ ਵਿੱਚ ਵੀ ਐਕਟਿਵ ਹੈ। ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

No comments:

Post a Comment

Post Bottom Ad

Pages

Contact Form

Name

Email *

Message *