ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ ਦੀ ਜੋੜੀ ਲੈ ਕੇ ਆ ਰਹੀ ਹੈ ‘ਜੋੜੀ’ - Lab Ju

Breaking

Home Top Ad

kala-shah-kala-1-1

Post Top Ad

Thursday, 31 January 2019

demo-image

ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ ਦੀ ਜੋੜੀ ਲੈ ਕੇ ਆ ਰਹੀ ਹੈ ‘ਜੋੜੀ’

kala-shah-kala-1-1
1-287

ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦੇ ਦੋ ਵੱਡੇ ਦਿੱਗਜ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਤੇ ਦਿਲਜੀਤ ਦੁਸਾਂਝ ‘ਜੋੜੀ’ ਦੇ ਰੂਪ ‘ਚ ਜਲਦ ਹੀ ਪੰਜਾਬੀ ਦਰਸ਼ਕਾਂ ਲਈ ਵੱਡਾ ਤੋਹਫਾ ਲੈ ਕੇ ਹਾਜ਼ਿਰ ਹੋਣ ਵਾਲੇ ਹਨ। 
gfx-372
 ਦੋਵਾਂ ਦੀ ਅਗਲੀ ਫ਼ਿਲਮ ਦਾ ਨਾਂਅ ਹੈ ‘ਜੋੜੀ’, ਜਿਸ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰਨਗੇ। ਅੰਬਰ ਦੀ ਹੀ ਲਿਖੀ ਇਸ ਫ਼ਿਲਮ ਦੇ ਪ੍ਰੋਡਿਊਸਰ ਵੀ ਅਮਰਿੰਦਰ ਗਿੱਲ ਅਤੇ ਦਿਲਜੀਤ ਦੁਸਾਂਝ ਆਪ ਹਨ। ਖਰਬਾਂ ਅਨੁਸਾਰ ਕਾਰਜ ਗਿੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ਗੁਰਪ੍ਰੀਤ ਸਿੰਘ ਪਲਹੇੜੀ ਵੱਲੋਂ ਡਿਜਾਈਜ਼ ਕੀਤੇ ਜਾ ਰਹੇ ਇਸ ਪ੍ਰਾਜੈਕਟ ਜ਼ਰੀਏ ਦਿਲਜੀਤ ਦੁਸਾਂਝ ਆਪਣੇ ਪ੍ਰੋਡਕਸ਼ਨ ਹਾਊਸ ‘ਦੁਸਾਂਝਾਵਾਲਾ ਪ੍ਰੋਡਕਸ਼ਨਸ’ ਦੀ ਸ਼ੁਰੂਆਤ ਵੀ ਕਰਨ ਜਾ ਰਹੇ ਹਨ। 
 ਨਿਰਮਾਤਾ ਅਮਰਿੰਦਰ ਗਿੱਲ, ਦਿਲਜੀਤ ਦੁਸਾਂਝ ਤੇ ਕਾਰਜ ਗਿੱਲ ਦੀ ਇਹ ਫ਼ਿਲਮ ‘ਰਿਦਮ ਬੁਆਏਜ’ ਅਤੇ ‘ਦੁਸਾਂਝਾਵਾਲਾ ਪ੍ਰੋਡਕਸ਼ਨਸ’ ਦੀ ਪੇਸ਼ਕਸ਼ ਹੋਵੇਗੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿਨੇਮੇ ਦੇ ਇਹ ਦੋਵੇਂ ਦਿੱਗਜ ਅਦਾਕਾਰ ਨਿਰਦੇਸ਼ਕ ਧੀਰਜ ਰਤਨ ਦੀ ਫ਼ਿਲਮ ‘ਸਾਡੀ ਲਵ ਸਟੋਰੀ’ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ। ਇਹਨਾਂ ਦੋਵਾਂ ਨੂੰ ਮੁੜ ਤੋਂ ਪਰਦੇ ‘ਤੇ ਇੱਕਠੇ ਦੇਖਣਾ ਪੰਜਾਬੀ ਦਰਸ਼ਕਾਂ ਲਈ ਬੇਹੱਦ ਰੁਮਾਂਚਿਤ ਹੋਵੇਗਾ।
ਦੋ ਵੱਡੇ ਦਿੱਗਜਾਂ ਦਾ ਇੱਕ ਦੂਜੇ ਨਾਲ ਹੱਥ ਮਿਲਾਉਣਾ ਪੰਜਾਬੀ ਫ਼ਿਲਮ ਇੰਡਸਟਰੀ ਲਈ ਵੀ ਕਈ ਪੱਖਾਂ ਤੋਂ ਲਾਹੇਵੰਦ ਸਾਬਿਤ ਹੋ ਸਕਦਾ ਹੈ। ਅਮਰਿੰਦਰ ਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਇਕ ਕੁੜੀ ਪੰਜਾਬ ਦੀ’ ਤੋਂ ਕੀਤੀ ਸੀ।ਜਦਕਿ ਦਿਲਜੀਤ ਦਾ ਫ਼ਿਲਮੀ ਕਰੀਅਰ ਪੰਜਾਬੀ ਫ਼ਿਲਮ ‘ਦਾ ਲਾਈਨ ਆਫ਼ ਪੰਜਾਬ’ ਤੋਂ ਸ਼ੁਰੂ ਹੋਇਆ ਸੀ।
ਦੋਵੇਂ ਜਣੇ ਇਸ ਵੇਲੇ ਸਮੁੱਚੀ ਦੁਨੀਆਂ ‘ਚ ਵੱਸਦੇ ਪੰਜਾਬੀਆਂ ਦੇ ਚਹੇਤੇ ਗਾਇਕ ਤੇ ਅਦਾਕਾਰ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੇ ਇਹ ਸਭ ਸਿਤਾਰੇ ਅੱਜ ਕੱਲ੍ਹ ਉਚਾਈਆਂ ਛੂੰਹ ਰਹੇ ਹਨ। ਅਮਰਿੰਦਰ ਗਿੱਲ ਨੇ ਹੁਣ ਤੱਕ ਜਿੰਨੀਆਂ ਫਿਲਮਾਂ ਵੀ ਕੀਤੀਆ ਹਨ ਉਹ ਸਭ ਹਿੱਟ ਸਾਬਿਤ ਹੋਈਆਂ ਹਨ। ਉਹਨਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਆਇਆ ਹੈ। 

No comments:

Post a Comment

Post Bottom Ad

Pages

Contact Form

Name

Email *

Message *