ਜਿਵੇ ਕਿ ਤੁਹਾਨੂੰ ਪਤਾ ਹੀ ਹੈ ਪੰਜਾਬੀ ਫਿਲਮ ਜਗਤ ਵਿੱਚ ਬਹੁਤ ਸਾਰੀਆ ਕਮੇਡੀ ਫਿਲਮਾ ਆਪਣਾ ਆਪਣਾ ਰੰਗ ਦਿਖਾ ਚੁੱਕੀਆਂ ਹਨ ਉੱਥੇ ਹੀ ਪੰਜਾਬੀ ਸਿਨੇਮਾ ਵਿੱਚ ਧੂਮਾ ਪਾਉਣ ਆ ਰਹੀ ਹੈ ਫਿਲਮ “ਪ੍ਰਹੂਣਾ”। ਅੱਜ ਇਸ ਫਿਲਮ ਦੇ ਲੇਖਕ ਸੁਖਰਾਜ ਸਿੰਘ ਨਾਲ ਜਦੋ ਗੱਲ ਹੋਈ ਤਾ ਉਹਨਾ ਨੇ ਫਿਲਮ ਦੇ ਬਾਰੇ ਬਹੁਤ ਸਾਰਿਆ ਰੋਚਕ ਗੱਲਾ ਸਾਡੇ ਨਾਲ ਸਾਝਿਆ ਕੀਤੀਆ। ਉਹਨਾ ਦੱਸਿਆ ਕਿ ਫਿਲਮ ਇੱਕ ਫੈਮਲੀ ਫਿਲਮ ਹਾਸਿਆ ਨਾਲ ਭਰਪੂਰ ਫਿਲਮ ਹੈ ਤੇ ਇਸ ਵਿੱਚ ਪੰਜਾਬੀ ਗਾਇਕੀ ਵਿੱਚ ਮੱਲਾ ਮਾਰਨ ਵਾਲੇ ਕੁਲਵਿੰਦਰ ਬਿੱਲਾ ਜੀ ਮੁੱਖ ਭੂਮਿਕਾ ਨਿਭਾ ਰਹੇ ਹਨ ਤੇ ਉਹਨਾ ਦੇ ਕੈਰਿਅਰ ਦੀ ਸਹੀ ਫਿਲਮੀ ਜਗਤ ਵਿੱਚ ਸ਼ੁਰੂਆਤ ਮੰਨੀ ਜਾ ਸਕਦੀ ਹੈ ਤੇ ਉਹਨਾ ਨਾਲ ਵਾਮਿਕਾ ਗੱਭੀ ਜੀ ਵੀ ਅਦਾਕਾਰੀ ਦੇ ਜਲਵੇ ਦਿਖਾਉਣਗੇ। ਤੇ ਕਾਮੇਡੀ ਕਿੰਗ ਕਰਮਜੀਤ ਅਣਮੋਲ ਵੀ ਲੋਕਾ ਨੂੰ ਹਸਾਉਣਾ ਹੋਏ ਦਿਖਾਈ ਦੇਣਗੇ। ਉਹਨਾ ਦੱਸਿਆ ਕਿ ਇਹ ਫਿਲਮ ਹੁਣ ਤੱਕ ਦਿਆ ਆਇਆ ਸਾਰਿਆ ਕਮੇਡੀ ਫਿਲਮਾ ਤੋ ਵੱਖ ਹੈ ਤੇ ਇਹ ਫਿਲਮ ਵੇਖਣ ਵਾਲਿਆ ਦੇ ਢਿੱਡੀ ਪੀੜਾ ਪਾ ਦਵੇਗੀ ਤੇ ਇਸ ਫਿਲਮ ਹਰ ਵਰਗ ਨੂੰ ਬਹੁਤ ਪਸੰਦ ਆਵੇਗੀ । ਤੇ ਇਸ ਤੋ ਇਲਾਵਾ ਸੁਖਰਾਜ ਦੇ ਬਾਰੇ ਦੱਸ ਦਈਏ ਉਹਨਾ ਦੀ ਲਿਖੀ ਪੰਜਾਬੀ ਫਿਲਮ “ਪਹਿਲਵਾਨ ਸਿੰਘ” ਪਹਿਲਾ ਵੀ ਫਿਲਮੀ ਜਗਤ ਵਿੱਚ ਧੂਮਾ ਮਚਾ ਚੁੱਕੀ ਹੈ। ਸੁਖਰਾਜ ਸਿੰਘ ਜੀ ਨੇ ਆਪਣੀ ਫਿਲਮਾ ਲਿਖਣ ਦੀ ਕਲਾ ਇੰਗਲੈਡ ਵਿੱਚ ਰਹਿੰਦੀਆ 2012 ਵਿੱਚ ਸਿੱਖੀ ਤੇ ਉਹਨਾ ਕਿਹਾ ਕਿ ਉਹ ਜੋ ਵੀ ਕੰਮ ਕਰਦੇ ਹਨ ਦਿਲ ਤੋਂ ਕਰਦੇ ਹਨ ਤਾ ਜੋਂ ਲੋਕਾਂ ਦੀ ਪਸੰਦ ਨੂੰ ਦੇਖ ਕੀ ਕੀਤਾ ਜਾਂਦਾ ਹੈ ਤਾ ਜੋ ਲੋਕਾਂ ਦਾ ਪੈਸਾ ਵਸੂਲ ਹੋ ਜਾਵੇ ਤੇ ਕੋਈ ਮੈਸਿਜ ਵੀ ਦਿੱਤਾ ਜਾ ਸਕੇ। ਤੇ ਉਹਨਾ ਕਿਹਾ ਕਿ ਉਹ ਆਉਣ ਵਾਲੇ ਦਿਨਾ ਵਿੱਚ ਇੱਕ ਨਵੀ ਫਿਲਮ ਕਰਨ ਜਾ ਰਹੇ ਹਨ ਜੋ ਉਹਨਾ ਦੇ ਦਿਲ ਦੇ ਬਹੁਤ ਕਰੀਬ ਹੋਵੇਗੀ। ਉਸ ਦੀ ਵੀ ਉਹ ਜਲਦੀ ਹੀ ਜਾਣਕਾਰੀ ਸਾਰਿਆ ਨਾਲ ਸਾਝੀ ਕਰਨਗੇ । ਆਉਣ ਵਾਲੇ ਅਗਲੇ 2 ਨਵੀਆ ਫਿਲਮਾ ਕਰਨ ਜਾਂ ਰਹੇ। ਜਿਹਨਾ ਦੀ ਤਰੀਕ ਵੀ ਆਉਣ ਵਾਲੇ ਦਿਨਾ ਵਿੱਚ ਸਾਝੀ ਕੀਤੇ ਜਾਵੇਗੀ । ਤੇ ਇਹ ਫਿਲਮ ਕਿੰਨੀ ਕੁ ਲੋਕਾ ਦੇ ਦਿਲਾ ਤੇ ਰਾਜ ਕਰਦੀ ਹੈ ਇਹ ਤਾ ਵੇਖਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਗੱਲ ਕਰਕੇ ਉਹਨਾ ਨਾਲ ਫਿਲਮ ਲੱਗ ਰਹੀ ਹੈ ਕਿ ਬਹੁਤ ਵਧੀਆ ਹੋਵੇਗੀ ਤੇ ਸਾਰੀਆ ਦੇ ਦਿਲਾ ਤੇ ਰਾਜ ਕਰੇਗੀ। ਸੁਖਰਾਜ ਭਾਜੀ ਨੂੰ ਫਿਲਮ ਦੀਆ ਬਹੁਤ ਬਹੁਤ ਮੁਬਾਰਕਾ ਸਾਡੀ ਸਾਰੀ ਟੀਮ ਵੱਲੋਂ।
Post Top Ad

Monday, 10 September 2018

ਪੰਜਾਬੀ ਫਿਲਮ “ਪ੍ਰਹੂਣਾ” ਦੇ ਲੇਖਕ ਸੁਖਰਾਜ ਨਾਲ ਗੱਲਬਾਤ ।
Subscribe to:
Post Comments (Atom)
Post Bottom Ad

No comments:
Post a Comment