ਅਕਸ਼ੇ-ਕਰੀਨਾ ਦੇਣਗੇ ‘ਗੁੱਡ ਨਿਊਜ਼’, ਦਿਲਜੀਤ ਵੀ ਆਉਣਗੇ ਨਜ਼ਰ - Lab Ju

Breaking

Home Top Ad

test banner

Post Top Ad

test banner

Saturday, 4 August 2018

ਅਕਸ਼ੇ-ਕਰੀਨਾ ਦੇਣਗੇ ‘ਗੁੱਡ ਨਿਊਜ਼’, ਦਿਲਜੀਤ ਵੀ ਆਉਣਗੇ ਨਜ਼ਰ


ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਦੇ ਫੈਨਸ ਲਈ ਗੁਡ ਨਿਊਜ਼ ਹੈ। ਕਰੀਨਾ ਕਪੂਰ ਦੀ ‘ਵੀਰੇ ਦੀ ਵੈਡਿੰਗ’ ਤੋਂ ਬਾਅਦ ਅਗਲੀ ਫ਼ਿਲਮ ਅਨਾਉਂਸ ਹੋ ਗਈ ਹੈ। ਇਸ ਫ਼ਿਲਮ ‘ਚ ਉਹ ਅੱਕੀ ਨਾਲ ਹੀ ਸਕਰੀਨ ਸ਼ੇਅਰ ਕਰੇਗੀ। ਜੀ ਹਾਂ, ਫ਼ਿਲਮ ਦਾ ਟਾਈਟਲ ਹੈ ‘ਗੁੱਡ ਨਿਊਜ਼’।

ਇਸ ਫ਼ਿਲਮ ‘ਚ ਅੱਕੀ-ਕਰੀਨਾ ਦੇ ਨਾਲ-ਨਾਲ ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਨੀ ਦੀ ਜੋੜੀ ਵੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਡਾਇਰੈਕਟਰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ ਤੇ ਕਰਨ ਦੀ ਕੰਪਨੀ ਧਰਮਾ ਫ਼ਿਲਮ ਨੂੰ ਪ੍ਰੋਡਿਊਸ ਕਰੇਗੀ। ਫ਼ਿਲਮ ਦੀ ਰਿਲੀਜ਼ ਡੇਟ ਫਿਲਹਾਲ 19 ਜੁਲਾਈ, 2019 ਤੈਅ ਕੀਤੀ ਗਈ ਹੈ।


ਇਸ ਫ਼ਿਲਮ ਦਾ ਨਾਂ ਐਲਾਨ ਹੋਣ ਤੋਂ ਪਹਿਲਾ ਹੀ ਸੁਰਖੀਆਂ ‘ਚ ਆ ਗਿਆ ਸੀ ਜਿਸ ਦਾ ਕਾਰਨ ਹੈ ਕਿ ਟੀਵੀ ਇੰਟਰਵਿਊ ‘ਚ ਅੱਕੀ ਨੇ ਗਲਤੀ ਨਾਲ ਫ਼ਿਲਮ ਦਾ ਨਾਂ ਬੋਲ ਦਿੱਤਾ ਸੀ। ਖੈਰ ਹੁਣ ਇਸ ਫ਼ਿਲਮ ‘ਤੇ ਫਾਈਨਲੀ ਅਨਾਉਂਸਮੈਂਟ ਹੋ ਗਈ ਹੈ।

ਪਹਿਲਾਂ ਇਸ ਫ਼ਿਲਮ ‘ਚ ਕਾਰਤਿਕ ਆਰੀਅਨ ਦੀ ਐਂਟਰੀ ਹੋ ਰਹੀ ਸੀ, ਪਰ ਕਾਰਤਿਕ ਦੇ ਨਖਰੇ ਵਧ ਜਾਣ ਕਾਰਨ ਉਸ ਨੂੰ ਇਸ ਫ਼ਿਲਮ ਤੋਂ ਦੂਰ ਹੋਣਾ ਪਿਆ ਤੇ ਉਸ ਦੀ ਥਾਂ ਫ਼ਿਲਮ ‘ਚ ਐਂਟਰੀ ਹੋਈ ਹੈ ਪਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਦੀ।
ਦਿਲਜੀਤ ਪਹਿਲਾ ਵੀ ਫ਼ਿਲਮ ‘ਉੜਤਾ ਪੰਜਾਬ’ ‘ਚ ਕਰੀਨਾ ਨਾਲ ਕੰਮ ਕਰ ਚੁੱਕੇ ਹਨ। ਉਂਝ ਕਰੀਨਾ ਤੇ ਅਕਸ਼ੇ ਵੀ ਕਾਫੀ ਲੰਬੇ ਸਮੇਂ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ।

No comments:

Post a Comment

Post Bottom Ad

test banner

Pages