ਹਰਭਜਨ ਮਾਨ ਉਹ ਹੀਰੋ ਹੈ ਜਿਸ ਨੇ ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਜਿਓੰਦਾ ਕੀਤਾ ਸੀ। ਲਗਭਗ 10 ਸਾਲ ਫ਼ਿਲਮਾਂ ਤੋਂ ਦੂਰ ਰਹਿਣ ਤੋਂ ਬਾਅਦ ਹਰਭਜਨ ਮਾਨ ਫਿਰ ਤੋਂ ਪੰਜਾਬੀ ਫ਼ਿਲਮਾਂ ਵਲ ਵਾਪਸੀ ਕਰ ਰਹੇ ਨੇ। ਡਾਇਰੈਕਟਰ ਮਨਮੋਹਨ ਸਿੰਘ ਹਮੇਸ਼ਾ ਦੀ ਤਰਾਂ ਓਹਨਾ ਨਾਲ ਹੀ ਹਨ। ਫਿਲਮ ਵਿਚ ਮੈਂਡੀ ਤੱਖੜ ਓਹਨਾ ਨਾਲ ਮੁਖ ਭੂਮਿਕਾ ਵਿਚ ਹੋਣਗੇ। ਫਿਲਮ ਵਿਚ ਗੁਰਪ੍ਰੀਤ ਘੁਗੀ, ਰਾਣਾ ਰਣਬੀਰ, ਦੀਪ ਢਿੱਲੋਂ, ਸਰਦੂਲ ਸਿਕੰਦਰ ਤੇ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। ਫਿਲਮ ਦਾ ਕੰਮ ਸ਼ੁਰੂ ਹੋ ਚੁਕਾ ਹੈ. ਜਲਦੀ ਹੀ ਫਿਲਮ ਦਾ ਨਾਮ ਵੀ ਦਸ ਦਿਤਾ ਜਾਊਗਾ। ਫਿਲਮ ਅਗਲੇ ਸਾਲ ਰਲੀਜ਼ ਕੀਤੀ ਜਾਵੇਗੀ। ਸਾਡੇ ਵਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
Post Top Ad

Subscribe to:
Post Comments (Atom)
Post Bottom Ad

No comments:
Post a Comment