ਵੀਰਵਾਰ ਸਵੇਰ ਨੂੰ ਪੰਜਾਬੀ ਗਾਣਿਆਂ 'ਚ 'ਪਰਚਾ ਦਰਜ ਕਰਾ ਦਿਆਂਗੇ' ਨਾਲ ਮਸ਼ਹੂਰ ਹੋਏ ਕਲਾਕਾਰ ਜੱਸੀ ਦਿਓਲ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦਿਲਪ੍ਰੀਤ ਢਿੱਲੋਂ ਦੇ ਇਕ ਗਾਣੇ 'ਚ ਆਪਣੇ ਡਾਇਲਾਗ ਕਾਰਨ ਮਸ਼ਹੂਰ ਹੋਏ 'ਜੰਸੀ ਅੰਕਲ (ਜੱਸੀ ਦਿਓਲ)' ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਦਿਲਪ੍ਰੀਤ ਢਿੱਲੋਂ ਦੇ ਗਾਣੇ 'ਆਹਲੇ ਫੜ ਲੈ ਰਕਾਨੇ ਚਾਬੀ ਕਾਰ ਦੀ' ਗੀਤ 'ਚ 'ਪਰਚਾ ਦਰਜ ਕਰਾਉਣ ਵਾਲੇ ਇਕ ਡਾਇਲਾਗ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਵੀਰਵਾਰ ਸਵੇਰੇ ਜੱਸੀ ਦਿਓਲ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਜਾਣਕਾਰੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਇਕ ਤਸਵੀਰ ਸਾਂਝੀ ਕਰ ਇਸ ਦੀ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਜੱਸੀ ਦਿਓਲ ਦੀ ਸ਼ੁਰੂਆਤ ਇਕ ਵਾਇਰਲ ਹੋਈ ਵੀਡੀਓ ਰਾਹੀਂ ਹੋਈ ਸੀ, ਜਿਸ 'ਚ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਇਹ ਡਾਇਲਾਗ ਬੋਲਦੇ ਹੋਏ ਨਜ਼ਰ ਆਏ ਸਨ। ਜਿਸ ਤੋਂ ਬਾਅਦ ਦਿਲਪ੍ਰਤੀ ਢਿੱਲੋਂ ਨੇ ਉਨ੍ਹਾਂ ਨੂੰ ਆਪਣੇ ਗਾਣੇ 'ਚ ਲਿਆ। ਇਸ ਤੋਂ ਬਾਅਦ ਉਹ ਦੀਨੋ ਦਿਨ ਮਸ਼ਹੂਰ ਹੁੰਦੇ ਗਏ।

From - JagBani
No comments:
Post a Comment