ਵਰੁਣ ਧਵਨ ਅਤੇ ਅਦਾਕਾਰਾ ਸ਼ਰਧਾ ਕਪੂਰ ਆਉਣ ਵਾਲੀ ਫਿਲਮ 'ਨਵਾਬਜ਼ਾਦੇ' ਦੇ ਗੀਤ 'ਹਾਈ ਰੇਟੇਡ ਗੱਬਰੂ' ਵਿਚ ਇਕੱਠੇ ਨਜ਼ਰ ਆਉਣਗੇ। ਵਰੁਣ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ 2018 ਵਿਚ 'ਹਾਈ ਰੇਟੇਡ ਗੱਬਰੂ' ਵਿਚ ਰੇਮੋ ਡਿਸੂਜਾ, ਗੁਰੂ ਰੰਧਾਵਾ ਅਤੇ ਸ਼ਰਧਾ ਕਪੂਰ ਨਾਲ ਵਾਪਸੀ ਹੋਵੇਗੀ। ਗੀਤ ਗੁਰੂ ਰੰਧਾਵਾ ਨੇ ਗਾਇਆ ਹੈ ਅਤੇ ਰੇਮੋ ਡਿਸੂਜਾ ਨੇ ਕੋਰੀਓਗ੍ਰਾਫ ਕੀਤਾ ਹੈ।
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਪੰਜਾਬੀ ਗਾਇਕ ਹੈ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਦਾ ਹੈ।
ਇਸ ਤੋਂ ਪਹਿਲਾਂ ਵੀ ਗੁਰੂ ਰੰਧਾਵਾ ਦੇ ਕਈ ਗੀਤਾਂ ਨੂੰ ਬਾਲੀਵੁੱਡ ਫਿਲਮਾਂ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ। ਵਿਦਿਆ ਬਾਲਨ ਦੀ ਫਿਲਮ 'ਹਿੰਦੀ ਮੀਡੀਆਮ' 'ਚ ਗੁਰੂ ਰੰਧਾਵਾ ਦਾ ਗੀਤ ਆਇਆ ਸੀ।
No comments:
Post a Comment