ਹਰਿਆਣਵੀ ਡਾਂਸਰ ਸਪਨਾ ਚੌਧਰੀ ਛੇਤੀ ਹੀ ਪੰਜਾਬੀ ਫਿਲਮ 'ਚ ਨਜ਼ਰ ਆਉਣ ਵਾਲੀ ਹੈ। 'ਨਾਨੂ ਕੀ ਜਾਨੂ' ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਸਪਨਾ ਇਕ ਪੰਜਾਬੀ ਫਿਲਮ 'ਚ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ। ਗੀਤ ਨੂੰ ਕੁਝ ਦਿਨ ਪਹਿਲਾਂ ਹੀ ਪੰਚਕੂਲਾ ਦੇ ਕਲਾਗ੍ਰਾਮ 'ਚ ਸ਼ੂਟ ਕੀਤਾ ਗਿਆ ਹੈ।
ਸਪਨਾ ਚੌਧਰੀ ਨੇ 'ਬਿੱਗ ਬੌਸ 11' 'ਚੋਂ ਬਾਹਰ ਹੋਣ ਤੋਂ ਬਾਅਦ ਫਿਲਮ ਇੰਡਸਟਰੀ 'ਚ ਆਪਣੇ ਪੈਰ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਹਨ।
ਬਾਲੀਵੁੱਡ ਫਿਲਮ 'ਨਾਨੂ ਕੀ ਜਾਨੂ' 'ਚ ਸਪਨਾ ਅਭੈ ਦਿਓਲ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਜਿਹੜੀ ਪੰਜਾਬੀ ਫਿਲਮ 'ਚ ਸਪਨਾ ਚੌਧਰੀ ਆਈਟਮ ਨੰਬਰ ਕਰ ਰਹੀ ਹੈ, ਉਸ ਫਿਲਮ 'ਚ ਯੋਗਰਾਜ ਸਿੰਘ ਵਰਗੇ ਅਭਿਨੇਤਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

No comments:
Post a Comment