ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਦੇ ਵਿਆਹ ਵਾਲੇ ਟਵੀਟ ਨੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਬੀਤੇ ਦਿਨੀਂ ਉਸ ਨੇ ਇਕ ਟਵੀਟ ਕਰਕੇ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ। ਖਬਰਾਂ ਮੁਤਾਬਕ ਸੁਰਵੀਨ ਨੇ ਦੋ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ। ਉਸ ਨੇ ਵਿਆਹ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਵਾਂਗ ਇਟਲੀ 'ਚ ਹੀ ਗੁਪਤ ਤਰੀਕੇ ਨਾਲ ਕਰਵਾਇਆ।
ਇਸ ਦੌਰਾਨ ਸਿਰਫ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। ਸੁਰਵੀਨ ਨੇ 28 ਜੁਲਾਈ 2015 ਨੂੰ ਬਿਜ਼ਨੈੱਸਮੈਨ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ, ਜਦੋਂਕਿ ਇਸ ਗੱਲ ਦਾ ਖੁਲਾਸਾ ਉਸ ਨੇ ਬੀਤੀ ਦਿਨੀਂ ਟਵਿਟਰ 'ਤੇ ਕੀਤਾ।
ਹਾਲ ਹੀ 'ਚ ਉਸ ਨੇ ਪਤੀ ਨਾਲ ਇਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਇਹ ਖਬਰ ਪੱਕੀ ਹੋ ਜਾਂਦੀ ਹੈ ਕਿ ਸੁਰਵੀਨ ਅਸਲ 'ਚ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ।
ਸੁਰਵੀਨ ਚਾਵਲਾ 'ਪਾਰਚਡ', 'ਹੇਟ ਸਟੋਰੀ 2' ਤੇ ਕਈ ਟੀ. ਵੀ. ਸੀਰੀਅਲਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸੁਰਵੀਨ 'ਡਿਸਕੋ ਸਿੰਘ', 'ਲੱਕੀ ਦੀ ਅਨਲੱਕੀ ਸਟੋਰੀ', 'ਸਿੰਘ ਵਰਸੇਜ ਕੌਰ' ਤੇ 'ਸਾਡੀ ਲਵ ਸਟੋਰੀ' ਵਰਗੀਆਂ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
No comments:
Post a Comment