ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਕ ਤੇ ਬਾਲੀਵੁੱਡ ਸਟਾਰਜ਼ ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਦੀ ਵਿਵਾਦਾਂ ਵਿਚ ਘਿਰੀ ਫਿਲਮ 'ਪਦਮਾਵਤੀ' ਦੀ ਰਿਲੀਜ਼ ਨੂੰ ਟਾਲਣ ਪਿੱਛੋਂ ਹੁਣ ਸੈਂਟਰਲ ਬੋਰਡ ਆਫ ਸਰਟੀਫਿਕੇਸ਼ਨ (ਸੈਂਸਰ ਬੋਰਡ) ਨੇ ਇਸ ਨਾਲ ਜੁੜੇ ਵਿਵਾਦ ਦਾ ਹੱਲ ਕਰਨ ਲਈ ਇਕ ਸਮੀਖਿਆ ਕਮੇਟੀ ਬਣਾਈ ਹੈ। ਕਮੇਟੀ ਵਿਚ ਸ਼ਾਮਲ ਹੋਣ ਲਈ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਰਾਣੀ ਪਦਮਾਵਤੀ ਦੇ ਖਾਨਦਾਨ ਦੇ ਮੈਂਬਰਾਂ ਅਤੇ ਮੇਵਾੜ ਦੇ ਸਾਬਕਾ ਰਾਜਘਰਾਣੇ ਦੇ ਵਿਸ਼ਵਰਾਜ ਸਿੰਘ ਮੇਵਾੜ ਨੂੰ ਫਿਲਮ ਦੇਖਣ ਦਾ ਸੱਦਾ ਦਿੱਤਾ ਹੈ। ਵਿਸ਼ਵਰਾਜ ਸਿੰਘ ਨੇ ਅਜੇ ਕਮੇਟੀ ਵਿਚ ਸ਼ਾਮਲ ਹੋਣ ਲਈ ਆਪਣੀ ਪ੍ਰਵਾਨਗੀ ਨਹੀਂ ਦਿੱਤੀ ਕਿਉਂਕਿ ਉਹ ਉਸ ਤੋਂ ਪਹਿਲਾਂ ਪ੍ਰਸੂਨ ਜੋਸ਼ੀ ਦੇ ਕੁਝ ਸਵਾਲਾਂ ਦਾ ਜਵਾਬ ਚਾਹੁੰਦੇ ਹਨ।
Post Top Ad

Subscribe to:
Post Comments (Atom)
Post Bottom Ad

No comments:
Post a Comment