ਇਹ ਹਨ 2017 ਦੀਆਂ ਦੀਆਂ ਟਾਪ ਪੰਜਾਬੀ ਮਾਡਲਸ (Punjabi Models) - Lab Ju

Breaking

Home Top Ad

test banner

Post Top Ad

test banner

Tuesday, 26 December 2017

ਇਹ ਹਨ 2017 ਦੀਆਂ ਦੀਆਂ ਟਾਪ ਪੰਜਾਬੀ ਮਾਡਲਸ (Punjabi Models)



ਸਾਲ 2017 ਦੇ ਖਤਮ ਹੋਣ ਤੇ 2018 ਦੇ ਆਉਣ 'ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਹ ਸਾਲ ਪੰਜਾਬੀ ਮਾਡਲਾਂ ਲਈ ਕਾਫੀ ਸ਼ਾਨਦਾਰ ਰਿਹਾ ਹੈ। ਕਈ ਨਵੇਂ ਚਿਹਰੇ ਇਸ ਵਾਰ ਇੰਡਸਟਰੀ 'ਚ ਦੇਖਣ ਨੂੰ ਮਿਲੇ, ਜਦਕਿ ਕੁਝ ਦਿੱਗਜ ਪੰਜਾਬੀ ਮਾਡਲਾਂ ਨੇ ਆਪਣੀ ਅਦਾਕਾਰੀ ਨਾਲ ਫੈਨਜ਼ ਨੂੰ ਦੀਵਾਨਾ ਬਣਾਇਆ। ਅੱਜ ਕੁਝ ਅਜਿਹੀਆਂ ਹੀ ਪੰਜਾਬੀ ਮਾਡਲਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਹੜੀਆਂ ਇਸ ਸਾਲ ਸਭ ਤੋਂ ਚਰਚਿਤ ਰਹੀਆਂ।
ਸਾਰਾ ਗੁਰਪਾਲ
ਸਾਰਾ ਗੁਰਪਾਲ ਨੇ ਪਾਲੀਵੁੱਡ ਇੰਡਸਟਰੀ 'ਚ ਕਾਫੀ ਪ੍ਰਸਿੱਧੀ ਖੱਟੀ ਹੈ। ਹਾਲ ਹੀ 'ਚ ਉਸ ਨੇ 'ਸਲੋਅ ਮੋਸ਼ਨ' ਗੀਤ ਨਾਲ ਗਾਇਕੀ 'ਚ ਡੈਬਿਊ ਕੀਤਾ ਹੈ। ਹੁਣ ਤੱਕ ਉਹ 300 ਵੀਡੀਓਜ਼ 'ਚ ਕੰਮ ਕਰ ਚੁੱਕੀ ਹੈ। ਸਾਰਾ ਗੁਰਪਾਲ ਕਾਫੀ ਮਸ਼ਹੂਰ ਮਾਡਲ ਦੇ ਤੌਰ 'ਤੇ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਦੇ ਰਿਲੀਜ਼ ਹੋਏ ਗੀਤ 'ਸਲੋਅ ਮੋਸ਼ਨ' ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਮੇਸ਼ਾ ਹੀ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਇਸ ਤੋਂ ਇਲਾਵਾ ਸਾਰਾ ਗੁਰਪਾਲ ਗਾਇਕ ਨਵੀ ਬਾਜਵਾ ਦੇ ਗੀਤ 'ਜਾਨ ਕੱਢ ਕੇ' 'ਚ ਵੀ ਨਜ਼ਰ ਆ ਚੁੱਕੀ ਹੈ।
PunjabKesari
ਸਹਿਨਾਜ਼ ਕੌਰ ਗਿੱਲ
ਸਹਿਨਾਜ਼ ਕੌਰ ਗਿੱਲ ਕਾਫੀ ਮਸ਼ਹੂਰ ਮਾਡਲ ਹੈ। ਸ਼ਾਨਦਾਰ ਅਦਾਕਾਰੀ ਨਾਲ ਉਸ ਨੇ ਕਾਫੀ ਪ੍ਰਸਿੱਧੀ ਖੱਟੀ ਹੈ। ਸਹਿਨਾਜ਼ ਹਾਲ ਹੀ 'ਚ ਰਵਨੀਤ ਸਿੰਘ ਦੇ ਗੀਤ 'ਲੱਖ ਲਾਹਣਤਾਂ' 'ਚ ਨਜ਼ਰ ਆਈ ਹੈ। ਇਸ ਗੀਤ 'ਚ ਉਸ ਨੇ ਰਵਨੀਤ ਸਿੰਘ ਨਾਲ ਕਾਫੀ ਜ਼ਬਰਦਸਤ ਕੈਮਿਸਟਰੀ 'ਚ ਨਜ਼ਰ ਆਈ ਹੈ। ਇਸ ਤੋਂ ਇਲਾਵਾ ਜੱਸ ਬਾਜਵਾ ਦੇ ਗੀਤ 'ਸਤਰੰਗੀ ਤਿੱਤਲੀ' ਤੇ ਕਨਵਾਰ ਚਾਹਲ ਦੇ ਗੀਤ 'ਮਾਜੇ ਦੀ ਜੱਟੀ' 'ਚ ਨਜ਼ਰ ਆ ਚੁੱਕੀ ਹੈ। 
PunjabKesari
ਆਕਾਂਕਸ਼ਾ ਸਰੀਨ
ਆਕਾਂਕਸ਼ਾ ਸਰੀਨ ਹਾਲ ਹੀ 'ਚ ਨਾਮੀ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ ਦੇ ਗੀਤ 'ਪੇਕਿਆਂ ਨੂੰ' 'ਚ ਨਜ਼ਰ ਆ ਚੁੱਕੀ ਹੈ। ਇਸ ਗੀਤ 'ਚ ਆਕਾਂਕਸ਼ਾ ਨੇ ਕਾਫੀ ਸ਼ਾਨਦਾਰ ਅਦਾਕਾਰੀ ਕੀਤੀ। ਦਰਸ਼ਕਾਂ ਵਲੋਂ ਇਸ ਗੀਤ ਨੂੰ ਕਾਫੀ ਪਿਆਰ ਮਿਲਿਆ ਹੈ। ਆਕਾਂਕਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
PunjabKesari
ਓਸ਼ਿਨ ਬਰਾੜ
ਪੰਜਾਬੀ ਫਿਲਮ 'ਸ਼ਰੀਕ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਦਾਕਾਰਾ ਓਸ਼ਿਨ ਬਰਾੜ ਨੇ ਪੰਜਾਬੀ ਫਿਲਮ ਜਗਤ 'ਚ ਕਾਫੀ ਸ਼ੋਹਰਤ ਹਾਸਲ ਕੀਤੀ ਹੈ। ਓਸ਼ਿਨ ਚੰਗੀਗੜ੍ਹ ਦੀ ਰਹਿਣ ਵਾਲੀ ਹੈ। ਉਹ ਕਾਫੀ ਨਾਟਕਾਂ 'ਚ ਕੰਮ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਏ ਦਿਨੀਂ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਹੈ।
PunjabKesari
ਤਾਨਵੀ ਨੇਗੀ
ਤਨਵੀ ਨੇਗੀ ਪੰਜਾਬੀ ਮਾਡਲ ਤੇ ਅਦਾਕਾਰਾ ਵਜੋਂ ਖਾਸ ਪਛਾਣ ਬਣਾ ਚੁੱਕੀ ਹੈ। ਦੱਸ ਦੇਈਏ ਕਿ ਤਨਵੀ ਨੇਗੀ ਨੂੰ ਜ਼ਰੀਨ ਖਾਨ ਦੀ ਹਮਸ਼ਕਲ ਵੀ ਮੰਨਿਆ ਜਾਂਦਾ ਹੈ। ਤਨਵੀ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹੈ। ਪਿਛਲੇ ਦੋ ਸਾਲਾਂ ਤੋਂ ਪਾਲੀਵੁੱਡ ਇੰਡਸਟਰੀ ਨਾਲ ਜੁੜੀ ਹੈ। ਉਸ ਨੇ ਮਨਕੀਰਤ ਔਲਖ, ਗੈਰੀ ਸੰਧੂ, ਨਿੰਜਾ ਵਰਗੇ ਕਈ ਸਿੰਗਰਜ਼ ਨਾਲ ਮਿਊਜ਼ਿਕ ਵੀਡੀਓਜ਼ 'ਚ ਕੰਮ ਕਰ ਚੁੱਕੀ ਹੈ। ਤਨਵੀ ਨੇ 'ਵਨਸ ਅਪੋਨ ਅ ਵਾਈਮ ਇਨ ਅੰਮ੍ਰਿਤਸਰ' ਫਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ।
PunjabKesari
ਹਿਮਾਂਸ਼ੀ ਖੁਰਾਣਾ
ਹਿਮਾਂਸ਼ੀ ਖੁਰਾਣਾ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਕੰਮ ਕਰ ਚੁੱਕੀ ਹੈ। ਉਸ ਦਾ ਜਨਮ 27 ਨਵੰਬਰ 1991 ਨੂੰ ਕਿਰਤਪੁਰ ਸਾਹਿਬ 'ਚ ਹੋਇਆ ਹੈ। ਹਿਮਾਂਸ਼ੀ ਪਾਲੀਵੁੱਡ ਦੇ ਕਈ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਪੰਜਾਬੀ ਗੀਤਾਂ 'ਚ ਉਸ ਦੀ ਮਾਡਲਿੰਗ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਗੀਤ 'ਚ 'ਪਾਲਾਜ਼ੋ' ਨਜ਼ਰ ਆਈ ਹੈ, ਜਿਸ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਕਨਿਕਾ ਮਾਨ
ਕਨਿਕਾ ਮਾਨ ਪੰਜਾਬੀ ਗੀਤਾਂ ਦੀ ਕਾਫੀ ਮਸ਼ਹੂਰ ਮਾਡਲ ਹੈ। ਦਰਸ਼ਕਾਂ ਦੀ ਪਸੰਦ 'ਤੇ ਕਨਿਕਾ ਮਾਨ ਕਾਫੀ ਖਰੀ ਉਤਰ ਰਹੀ ਹੈ। ਦੱਸ ਦੇਈਏ ਕਿ ਕਨਿਕਾ ਮਾਨ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਫਿਲਮ 'ਰੌਕੀ ਮੈਂਟਲ' 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ 'ਚ ਉਹ ਮੁੱਖ ਭੂਮਕਾ 'ਚ ਸੀ। ਇਸ ਤੋਂ ਇਲਾਵਾ ਕਨਿਕਾ ਗਾਇਕ ਗੁਰੀ ਦੇ ਗੀਤ 'ਸੁਹਣਿਆ', 'ਯਾਰ ਬੇਲੀ' ਤੇ 'ਦੂਰੀਆਂ' ਸਮੇਤ ਆਨੇਕਾਂ ਗੀਤਾਂ 'ਚ ਨਜ਼ਰ ਆ ਚੁੱਕੀ ਹੈ।
PunjabKesari
 

No comments:

Post a Comment

Post Bottom Ad

test banner

Pages