ਹਿੱਟ ਪੰਜਾਬੀ ਫਿਲਮ ‘ਨਿੱਕਾ ਜੈਲਦਾਰ’ ਦੇ ਸੀਕਵੈਲ ਵਿੱਚ ਹੁਣ ਸੋਨਮ ਬਾਜਵਾ ਦੇ ਨਾਲ-ਨਾਲ ਵਾਮੀਕਾ ਗੱਬੀ ਵੀ ਨਜ਼ਰ ਆਏਗੀ। ਇਹ ਜਾਣਕਾਰੀ ਵਾਮਿਕਾ ਨੇ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ। ਵਾਮਿਕਾ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਪਹਿਲਾਂ ਬਹੁਤ ਪਸੰਦ ਕੀਤੀ ਗਈ ਸੀ। ਵੇਖਣਾ ਹੋਏਗਾ ਕਿ ਵਾਮੀਕਾ ਹੁਣ ਆ ਕੇ ਕਿਹੜਾ ਤੜਕਾ ਲਾਏਗੀ।
ਇਸ ਤੋਂ ਪਹਿਲਾਂ ਵਾਮਿਕਾ ਇੱਕ-ਦੋ ਪੰਜਾਬੀ ਫਿਲਮਾਂ ਵਿੱਚ ਨਜ਼ਰ ਆ ਚੁਕੀ ਹੈ। ਹਾਲ ਹੀ ਵਿੱਚ ਉਹ ਕੁਲਵਿੰਦਰ ਬਿੱਲਾ ਦੇ ਗੀਤ ‘ਅੰਗਰੇਜ਼ੀ ਵਾਲੀ ਮੈਡਮ’ ਵਿੱਚ ਨਜ਼ਰ ਆਈ ਸੀ।
No comments:
Post a Comment