ਬਠਿੰਡਾ: ਮੋੜ ਮੰਡੀ ਵਿੱਚ ਸ਼ਨੀਵਾਰ ਨੂੰ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਵਿੱਚ ਸਾਬਕਾ ਕੌਂਸਲਰ ਵਿਜੈ ਗੋਇਲ ਦੇ ਬੇਟੇ ਸੰਜੂ ਗੋਇਲ ਅਤੇ ਲੱਕੀ ਗੋਇਲ ਉਰਫ ਬਿੱਲਾ ਨਾਮਕ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਲਾਈਸੈਂਸ ਸ਼ੁਦਾ ਬੂੰਦਕ ਸੰਜੇ ਗੋਇਲ ਦੀ ਸੀ ਅਤੇ ਇਸ ਵਿਚੋਂ ਫਾਇਰ ਬਿੱਲੇ ਨੇ ਕੀਤਾ ਸੀ। ਗੋਲੀ ਨਾਲ ਸਟੇਜ ਉਤੇ ਨੱਚ ਰਹੀ ਕੁਲਵਿੰਦਰ ਕੌਰ ਨਾਮਕ ਡਾਂਸਰ ਦੀ ਮੌਤ ਹੋਈ ਸੀ।
ਇਸ ਮਾਮਲੇ ਵਿੱਚ ਪੁਲਿਸ ਸੰਜੂ ਗੋਇਲ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਤੇ ਉਸ ਦੀ ਬੂੰਦਕ ਤੇ ਰਿਵਾਲਵਰ ਕਬਜ਼ੇ ਵਿੱਚ ਲੈ ਲਈ ਹੈ।ਪੁਲਿਸ ਅਨੁਸਾਰ ਗੋਲੀ ਲੱਕੀ ਗੋਇਲ ਉਰਫ ਬਿੱਲੇ ਨਾਮਕ ਨੌਜਵਾਨ ਨੇ ਚਲਾਈ ਸੀ। ਬਿੱਲਾ ਹੀ ਆਪਣੇ ਦੋਸਤ ਦੋਸਤ ਸੰਜੂ ਗੋਇਲ ਤੋਂ ਬੂੰਦਕ ਵਿਆਹ ਵਿੱਚ ਲੈ ਕੇ ਆਇਆ ਸੀ।
ਵਿਜੇ ਗੋਇਲ ਨੇ ਆਜ਼ਾਦ ਉਮਦੀਵਾਰ ਵਜੋਂ ਚੋਣ ਜਿੱਤੀ ਸੀ ਪਰ ਬਾਅਦ ਵਿੱਚ ਉਸ ਦੀ ਨਜ਼ਦੀਕੀ ਅਕਾਲੀ ਦਲ ਨਾਲ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਸੰਜੂ ਗੋਇਲ ਨੂੰ ਪੰਜ ਦਿਨ ਪਹਿਲਾਂ ਹੀ ਬੂੰਦਕ ਦਾ ਲਾਇਸੰਸ ਮਿਲਿਆ ਸੀ।
ਯਾਦ ਰਹੇ ਕਿ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਆਰਕੈਸਟਰ ਕੁਲਵਿੰਦਰ ਕੌਰ ਦੀ ਮੌਤ ਹੋ ਗਈ ਸੀ। ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪੁਲਿਸ ਨੇ ਚਾਰ ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੈਸੇ ਦੇ ਮਾਲਕ ਤੇ ਲਾੜੇ ਦੇ ਪਿਤਾ ਉਤੇ ਕੇਸ ਦਰਜ ਕੀਤਾ ਹੈ।
No comments:
Post a Comment